ਖੰਨਾ : ਖੰਨਾ ਦੇ ਨੇੜਲੇ ਪਿੰਡ ਕੌੜੀ ਦੇ ਲੋਕਾਂ ਵੱਲੋਂ ਬਾਹਰੀ ਸੂਬਿਆਂ ਤੋਂ ਆ ਕੇ ਪਿੰਡ ਵਿਚ ਵਸਣ ਵਾਲੇ ਮਜ਼ਦੂਰਾਂ ਤੇ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ ਉਨ੍ਹਾਂ ਨੂੰ ਪਿੰਡ ਛੱਡਣ ਦਾ ਅਲਟੀਮੇਟਮ ਦੇ ਦਿੱਤਾ ਗਿਆ ਸੀ, ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਅਤੇ ਐਤਵਾਰ ਨੂੰ ਪਿੰਡ ਕੌੜੀ 'ਚ ਵੱਡੀ ਮੀਟਿੰਗ ਦਾ ਸੱਦਾ ਵੀ ਦਿੱਤਾ ਗਿਆ ਸੀ। ਹੁਣ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ ਤੇ ਪਿੰਡ ਵਾਸੀਆਂ ਵੱਲੋਂ ਆਪਣਾ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ। ਪੁਲਸ ਵਲੋਂ ਵੀ ਇਸ ਦੀ ਜਾਂਚ ਕੀਤੀ ਗਈ ਅਤੇ ਜਿਸ ਤੋਂ ਬਾਅਦ ਇਹ ਮਾਮਲਾ ਬੱਚਿਆਂ ਦੀ ਲੜਾਈ ਦਾ ਨਿਕਲਿਆ। ਸਾਡੀ ਟੀਮ ਵਲੋਂ ਜਦੋਂ ਸੰਬੰਧਤ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਰਮਜੀਤ ਸਿੰਘ ਫੌਜੀ ਜੋ ਕਿ ਵੀਡੀਓ 'ਚ ਬੋਲ ਰਹੇ ਸੀ, ਤਾਂ ਉਨ੍ਹਾਂ ਕਿਹਾ ਕਿ ਅਸੀਂ ਰੋਹ 'ਚ ਆ ਕੇ ਇਹ ਬਿਆਨ ਦੇ ਦਿੱਤਾ ਸੀ ਕਿ ਕੋਈ ਵੀ ਵਿਅਕਤੀ ਪਿੰਡ ਵਿਚ ਬਾਹਰੀ ਮਜ਼ਦੂਰਾਂ ਨੂੰ ਜ਼ਮੀਨ ਵੇਚਣ, ਮਕਾਨ ਕਿਰਾਏ 'ਤੇ ਦੇਣ ਅਤੇ ਘਰ ਬਣਾਉਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਦੀ ਜੋ ਗਲਤੀ ਸੀ ਉਨ੍ਹਾਂ ਨੇ ਮਨ ਲਈ ਹੈ ਜਿਸ ਨਾਲ ਮਸਲਾ ਹੱਲ ਹੋ ਗਿਆ ਅਤੇ ਐਤਵਾਰ ਵਾਲੀ ਮੀਟਿੰਗ ਵੀ ਰੱਦ ਕਰ ਦਿੱਤੀ ਗਈ ਹੈ, ਪ੍ਰਵਾਸੀਆਂ ਨਾਲ ਪਹਿਲਾਂ ਦੀ ਤਰ੍ਹਾਂ ਭਾਈਚਾਰਕ ਸਾਂਝ ਬਣਾ ਕੇ ਰੱਖੀ ਜਾਵੇਗੀ।
ਇਹ ਵੀ ਪੜ੍ਹੋ : NRI ਨੂੰ ਗੋਲੀਆਂ ਮਾਰਨ ਦੇ ਮਾਮਲੇ 'ਚ ਐਕਸ਼ਨ 'ਚ ਡੀ. ਜੀ. ਪੀ., ਇਸ ਅਫ਼ਸਰ ਨੂੰ ਸੌਂਪੀ ਜ਼ਿੰਮੇਵਾਰੀ
ਉਥੇ ਹੀ ਵਾਇਰਲ ਵੀਡੀਓ 'ਚ ਨਾਲ ਖੜ੍ਹੇ ਸਰਪੰਚ ਰਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੀਆਂ ਧੀਆਂ-ਭੈਣਾਂ ਨਾਲ ਇਨ੍ਹਾਂ ਨੇ ਛੇੜ-ਛਾੜ ਕੀਤੀ ਸੀ ਜੋ ਕੇ ਜਿਸ ਦੀ ਉਨ੍ਹਾਂ ਨੇ ਗ਼ਲਤੀ ਮੰਨ ਲਈ ਹੈ ਅਤੇ ਇਸ ਮਸਲੇ ਦਾ ਹੱਲ ਕੱਢ ਲਿਆ ਗਿਆ ਹੈ, ਕਿਸੇ ਪਰਵਾਸੀ ਨੂੰ ਪਿੰਡ 'ਚੋਂ ਬਾਹਰ ਨਹੀਂ ਕੱਢਿਆ ਜਾਵੇਗਾ ਭਾਈਚਾਰਕ ਸਾਂਝ ਬਣਾ ਕੇ ਰੱਖੀ ਜਾਵੇਗੀ। ਉਥੇ ਹੀ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਨੇ ਕਿਹਾ ਸਾਡਾ ਪਿੰਡ ਵਾਸੀਆਂ ਨਾਲ ਸਮਝੌਤਾ ਹੋ ਗਿਆ ਹੈ ਅਸੀਂ ਸਾਰੇ ਮਿਲ ਕੇ ਪਿੰਡ 'ਚ ਰਹਾਂਗੇ, ਜੇ ਕੋਈ ਪ੍ਰਵਾਸੀ ਗਲਤੀ ਕਰੇਗਾ ਤਾਂ ਅਸੀਂ ਸਰਪੰਚ ਨੂੰ ਦਸ ਕੇ ਉਸ 'ਤੇ ਕਾਰਵਾਈ ਕਰਾਵਾਂਗੇ।
ਇਹ ਵੀ ਪੜ੍ਹੋ : ਪੰਜਾਬ ਅੰਦਰ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ, PRTC ਨੇ ਲਿਆ ਵੱਡਾ ਫ਼ੈਸਲਾ
ਕੀ ਕਹਿਣਾ ਹੈ ਡੀ. ਐੱਸ. ਪੀ. ਖੰਨਾ ਦਾ
ਇਸ ਮਸਲੇ 'ਤੇ ਡੀ. ਐੱਸ. ਪੀ. ਖੰਨਾ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਸਾਡੇ ਧਿਆਨ ਵਿਚ ਆਇਆ ਸੀ ਜਿਸ ਤੋਂ ਬਾਅਦ ਅਸੀਂ ਪੁਲਸ ਟੀਮ ਨੂੰ ਪਿੰਡ ਕੌੜੀ ਭੇਜਿਆ ਸੀ, ਜਿਸ ਮਗਰੋਂ ਪਤਾ ਲੱਗਾ ਕੇ ਬੱਚਿਆਂ ਦੀ ਲੜਾਈ ਦਾ ਮਾਮਲਾ ਸੀ ਜਿਸ ਦੀ ਕੋਈ ਸ਼ਿਕਾਇਤ ਨਹੀਂ ਆਈ ਸੀ, ਇਹ ਮਾਮਲਾ ਪਿੰਡ ਪੱਧਰ 'ਤੇ ਹੀ ਹੱਲ ਹੋ ਗਿਆ ਹੈ ਅਤੇ ਹੁਣ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਕੋਈ ਗੱਲ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ, ਧੀਆਂ ਨੂੰ ਹੋਵੇਗਾ ਫਾਇਦਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਰਕ ਪਰਮਿਟ ਵੀਜ਼ਾ ਵਧਾਉਣ ਦਾ ਕਹਿ ਕੇ ਠੱਗੇ 35000 ਰੁਪਏ, 3 ਖ਼ਿਲਾਫ਼ ਪਰਚਾ
NEXT STORY