ਜਲਾਲਾਬਾਦ (ਬੰਟੀ ਦਹੂਜਾ) - ਜਲਾਲਾਬਾਦ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਣ ਵਾਲੀ ਹਾਈਵੇਅ ਨੰ. 754 'ਤੇ 2 ਸਾਲ ਪਹਿਲਾਂ ਲਗਾਏ ਗਏ ਮਾਈਲਸਟੋਨ 'ਤੇ ਸ਼ਹਿਰਾਂ ਦੀ ਗਲਤ ਦੂਰੀ ਦਰਸਾਏ ਜਾਣ ਕਾਰਨ ਰਾਹਗੀਰਾਂ ਜਿਥੇ ਦੂਰੀ ਨੂੰ ਲੈ ਕੇ ਭਰਮਿਤ ਹੁੰਦੇ ਹਨ ਉਥੇ ਹੀ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਮਾਈਲਸਟੋਨਜ਼ ਨੂੰ ਲੱਗਿਆਂ ਦੋ ਸਾਲ ਦੇ ਕਰੀਬ ਹੋ ਗਏ ਹਨ ਅਤੇ ਕਿਸੇ ਅਧਿਕਾਰੀ ਦਾ ਇਸ ਵੱਲ ਧਿਆਨ ਨਹੀਂ, ਜਿਸ 'ਤੇ ਸਬੰਧਤ ਵਿਭਾਗ ਦੀ ਅਨਗਿਹਲੀ ਸਾਫ ਜੱਗ ਜ਼ਾਹਿਰ ਹੁੰਦੀ ਦਿਖਾਈ ਦਿੰਦੀ ਹੈ।
ਸ਼ਹਿਰ ਨਿਵਾਸੀਆਂ ਸੁਰਿੰਦਰ ਬਜਾਜ, ਵਿਜੇ ਕੁਮਾਰ (ਲੱਡੂ), ਸੀਨੀਅਰ ਐਡਵੋਕੇਟ ਸਤਪਾਲ ਸਿੰਘ ਕੰਬੋਜ, ਜਸਵਿੰਦਰ ਵਰਮਾ, ਸਿਮਰਜੀਤ ਬਰਾੜ (ਕਾਕੂ) ਅਤੇ ਰਾਹਗੀਰ ਰੋਕੀ ਕਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਸਾਲ ਪਹਿਲਾਂ 2015 'ਚ ਜਲਾਲਾਬਾਦ ਤੋਂ ਸ੍ਰੀ ਮੁਕਤਸਰ ਰੋਡ ਸਟੇਟ ਹਾਈ ਨੂੰ ਚੋੜਾ ਕਰਕੇ ਇਸ ਨੂੰ ਨਵਾਂ ਰੂਪ ਦਿੱਤਾ ਗਿਆ ਤੇ ਇਸ ਰੋਡ ਨੂੰ ਸਟੇਟ ਹਾਈਵੇਅ ਤੋਂ ਬਦਲ ਕੇ ਨੈਸ਼ਨਲ ਹਾਈਵੇਅ ਨੰ. 754 ਬਣਾ ਦਿੱਤਾ। ਇਸ ਦੌਰਾਨ ਸਬੰਧਤ ਵਿਭਾਗ ਦੀ ਅਣਗਿਹਲੀ ਦੇ ਚੱਲਦਿਆਂ ਬਹੁਤ ਵੱਢੀ ਗੱਲਤੀ ਕਰ ਦਿੱਤੀ ਸੀ ਕਿ ਮਾਈਲਸਟੋਨ 'ਤੇ ਇਕ ਸਥਾਨ 'ਤੇ ਜਲਾਲਾਬਾਦ 4 ਕਿਲੋਮੀਟਰ ਜੋ ਸਹੀ ਹੈ ਤੇ ਜਲਾਲਬਾਦ ਤੋਂ ਫਾਜ਼ਿਲਕਾ 29 ਕਿਲੋਮੀਟਰ ਯਾਨੀ ਕਿ ਫਾਜ਼ਿਲਕਾ ਬਾਕੀ 25 ਕਿਲੋਮੀਟਰ, ਜਦ ਕਿ ਜਲਾਲਾਬਾਦ ਤੋਂ ਫਾਜ਼ਿਲਕਾ 32 ਕਿਲੋ. ਮੀ. ਹੈ ਤੇ ਫਾਜ਼ਿਲਕਾ 29 ਤੇ ਅਬੋਹਰ 39 ਕਿਲੋਮੀਟਰ ਯਾਨੀਕਿ ਅਬੋਹਰ ਦੀ ਦੂਰੀ ਸਿਰਫ 10 ਕਿਲੋਮੀਟਰ ਦਰਸਾਈ ਗਈ, ਜਦ ਕਿ ਫਾਜ਼ਿਲਕਾ ਤੋਂ ਅਬੋਹਰ ਦੀ ਦੂਰੀ 32 ਤੋਂ 35 ਕਿਲੋ ਮੀਟਰ ਦੀ ਹੈ। 2 ਸਾਲ ਬੀਤ ਜਾਣ ਦੇ ਬਾਵਜੂਦ ਸਬੰਧਤ ਵਿਭਾਗ ਦਾ ਇਸ ਵੱਲ ਧਿਆਨ ਨਹੀਂ। ਟੀਮ ਵਲੋਂ ਸੜਕ ਦਾ ਦੌਰਾ ਕਰਨ 'ਤੇ ਸ੍ਰੀ ਮੁਕਤਸਰ ਸਾਹਿਬ ਤੋਂ ਜਲਾਲਾਬਾਦ ਦੀ ਹੁੰਦੇ ਹੋਏ ਫਾਜ਼ਿਲਕਾ 34 ਕਿਲੋਮੀਟਰ ਤੇ ਅਬੋਹਰ 44 ਕਿਲੋਮੀਟਰ ਤੇ ਦੂਜੇ ਮਾਈਲਸਟੋਨ 'ਤੇ 29 ਤੋਂ 39 ਕਿ.ਮੀ. ਦਰਸਾਇਆ ਗਿਆ ਹੈ। ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੇ ਰਿਹਾ ਹੈ।
ਇਸ ਸਬੰਧੀ ਸਬੰਧਤ ਵਿਭਾਗ ਦੇ ਜੇ. ਈ. ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਗਲਤੀ ਨਾਲ ਅਬੋਹਰ ਦਾ 64 ਕਿਲੋਮੀਟਰ ਦੀ ਜਗ੍ਹਾਂ 'ਤੇ 44 ਲਿਖਿਆ ਗਿਆ ਹੈ ਤੇ ਇਹ ਕੱਲ ਪਰਸੋਂ ਤੱਕ ਠੀਕ ਕਰਵਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਗਲਤੀ ਇਕ ਜਗ੍ਹਾਂ 'ਤੇ ਨਹੀਂ, ਜੋ ਗਲਤੀ ਨਾਲ ਹੋ ਗਈ, ਇਹ ਦਰਜ਼ਨ ਦੇ ਕਰੀਬ ਮਾਈਲਸਟੋਨ 'ਤੇ ਪਾਈ ਗਈ। ਜਿਸ ਦਾ ਸ਼ਹਿਰ ਨਿਵਾਸੀਆਂ ਅਤੇ ਰਾਹਗਿਰਾਂ ਦਾ ਠੇਕੇਦਾਰ ਅਤੇ ਸਬੰਧਤ ਵਿਭਾਗ ਖਿਲਾਫ ਰੋਸ ਹੈ।
ਆਟੋ ਚਾਲਕਾਂ ਦੀ ਧੌਂਸ, ਕਿਰਾਇਆ ਵਸੂਲੀ ਮਨਮਰਜ਼ੀ ਨਾਲ!
NEXT STORY