ਨਿਊਯਾਰਕ- ਫਲਾਇੰਗ ਸਿੱਖ ਮਿਲਖਾ ਸਿੰਘ ਦੀ ਧੀ ਅਤੇ ਮਸ਼ਹੂਰ ਗੋਲਫਰ ਜੀਵ ਮਿਲਖਾ ਸਿੰਘ ਦੀ ਵੱਡੀ ਭੈਣ ਨਿਊਯਾਰਕ ਦੇ ਇਕ ਹਸਪਤਾਲ ਵਿਚ ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੀ ਹੈ। ਮੋਨਾ ਮਿਲਖਾ ਸਿੰਘ ਨਿਊਯਾਰਕ ਦੇ ਮੈਟ੍ਰੋਪੋਲਿਟਨ ਹਸਪਤਾਲ ਸੈਂਟਰ ਵਿਚ ਡਾਕਟਰ ਹੈ। ਉਹ ਕੋਰੋਨਾ ਦੇ ਐਮਰਜੈਂਸੀ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ।
ਅਮਰੀਕਾ ਵਿਚ ਹੁਣ ਤੱਕ ਇਸ ਮਹਾਮਾਰੀ ਕਾਰਨ 42,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚਾਰ ਵਾਰ ਯੂਰਪੀ ਟੂਰ ਚੈਂਪੀਅਨ ਜੀਵ ਨੇ ਕਿਹਾ ਕਿ ਮੋਨਾ ਨਿਊਯਾਰਕ ਦੇ ਹਸਪਤਾਲ ਵਿਚ ਡਾਕਟਰ ਹੈ ਤੇ ਜਦ ਵੀ ਕੋਰੋਨਾ ਦੇ ਲੱਛਣ ਵਾਲਾ ਕੋਈ ਮਰੀਜ਼ ਆਉਂਦਾ ਹੈ ਤਾਂ ਉਹ ਉਨ੍ਹਾਂ ਦਾ ਇਲਾਜ ਕਰਦੀ ਹੈ। ਉਹ ਪਹਿਲਾਂ ਮਰੀਜ਼ ਦੀ ਜਾਂਚ ਕਰਦੀ ਹੈ ਜਿਸ ਦੇ ਬਾਅਦ ਮਰੀਜ਼ ਨੂੰ ਆਈਸੋਲੇਟਡ ਕਰਕੇ ਖਾਸ ਵਾਰਡ ਵਿਚ ਭੇਜਿਆ ਜਾਂਦਾ ਹੈ। 54 ਸਾਲਾ ਮੋਨਾ ਨੇ ਪਟਿਆਲਾ ਤੋਂ ਐੱਮ. ਬੀ. ਬੀ. ਐੱਸ. ਕੀਤੀ ਸੀ ਤੇ ਨੱਬੇ ਦੇ ਦਹਾਕੇ ਵਿਚ ਉਹ ਅਮਰੀਕਾ ਆ ਕੇ ਵੱਸ ਗਈ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਦਾ ਸੂਬਾ ਨਿਊਯਾਰਕ ਹੀ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ।
ਹਸਪਤਾਲ ਸਟਾਫ ਨਾਲ ਦੂਜੇ ਨੰਬਰ 'ਤੇ ਬੈਠੀ ਮੋਨਾ ਮਿਲਖਾ ਸਿੰਘ
ਜੀਵ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਮੋਨਾ ਵੀ ਹਰ ਰੋਜ਼ ਮੈਰਾਥਨ ਦੌੜ ਰਹੀ ਹੈ। ਉਹ ਹਫਤੇ ਦੇ ਪੰਜ ਦਿਨ ਕੰਮ ਕਰਦੀ ਹੈ ਤੇ ਕਦੇ ਦਿਨ ਵਿਚ ਤੇ ਕਦੇ ਰਾਤ ਸਮੇਂ 12-12 ਘੰਟੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਸ ਦੀ ਚਿੰਤਾ ਹੈ ਕਿਉਂਕਿ ਕੋਰੋਨਾ ਪੀੜਤਾਂ ਦੇ ਇਲਾਜ ਸਮੇਂ ਉਸ ਨੂੰ ਵੀ ਕੁੱਝ ਹੋ ਸਕਦਾ ਹੈ। ਮੰਮੀ-ਡੈਡੀ ਰੋਜ਼ ਉਨ੍ਹਾਂ ਨਾਲ ਗੱਲ ਕਰਦੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਵਿਚ ਬਹੁਤ ਸਾਰੇ ਲੋਕ ਡਾਕਟਰਾਂ ਨਾਲ ਬੁਰਾ ਵਿਵਹਾਰ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰਾਂ, ਪੁਲਸ ਕਰਮਚਾਰੀਆਂ ਤੇ ਸਫਾਈ ਕਰਮਚਾਰੀਆਂ ਦਾ ਸਨਮਾਨ ਕਰਨ ਜੋ ਆਪਣੀ ਜਾਨ ਖਤਰੇ ਵਿਚ ਪੈ ਕੇ ਲਗਾਤਾਰ ਕੰਮ ਕਰ ਰਹੇ ਹਨ।
ਸਾਲੇਹਾਰ ਨਾਲ ਨਾਜਾਇਜ਼ ਸੰਬੰਧਾਂ 'ਚ ਵੱਡੀ ਵਾਰਦਾਤ, ਜਵਾਈ ਨੇ ਕਿਰਚਾਂ ਮਾਰ ਕਤਲ ਕੀਤਾ ਸਹੁਰਾ
NEXT STORY