ਬਠਿੰਡਾ (ਵੈੱਬ ਡੈਸਕ, ਵਿਜੇ) : ਬਠਿੰਡਾ-ਤਲਵੰਡੀ ਸਾਬੋ ਸੜਕ 'ਤੇ ਸੰਘਣੀ ਧੁੰਦ ਕਾਰਨ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਕਿਸਾਨਾਂ ਨਾਲ ਭਰੀ ਮਿੰਨੀ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਕਈ ਕਿਸਾਨ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸਾਨ ਖ਼ਨੌਰੀ ਬਾਰਡਰ ਧਰਨੇ 'ਤੇ ਜਾ ਰਹੇ ਸਨ ਪਰ ਰਾਹ 'ਚ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਆ ਗਈ ਸਭ ਤੋਂ ਵੱਡੀ Lottery ਸਕੀਮ, ਜਾਣੋ ਕਿੰਨੇ ਕਰੋੜ ਦਾ ਹੋਵੇਗਾ ਪਹਿਲਾ ਇਨਾਮ (ਵੀਡੀਓ)
ਸੰਘਣੀ ਧੁੰਦ ਕਾਰਨ ਅਚਾਨਕ ਮਿੰਨੀ ਬੱਸ ਦੇ ਡਰਾਈਵਰ ਨੂੰ ਕੁੱਝ ਦਿਖਾਈ ਨਹੀਂ ਦਿੱਤਾ ਅਤੇ ਤੇਜ਼ ਰਫ਼ਤਾਰ ਕਾਰਨ ਮਿੰਨੀ ਬੱਸ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਮਿੰਨੀ ਬੱਸ ਡਿਵਾਈਡਰ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਪੰਜਾਬ 'ਚ 4 ਤੋਂ 6 ਜਨਵਰੀ ਨੂੰ ਲੈ ਕੇ ਹੋ ਗਈ ਭਵਿੱਖਬਾਣੀ, ਇਨ੍ਹਾਂ ਇਲਾਕਿਆਂ ਲਈ ਚਿਤਾਵਨੀ
ਹਾਦਸੇ ਦੌਰਾਨ 6 ਦੇ ਕਰੀਬ ਕਿਸਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਚੰਗੀ ਗੱਲ ਇਹ ਰਹੀ ਕਿ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕਿਸਾਨ ਜਗਜੀਤ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਉਹ 21 ਮੈਂਬਰਾਂ ਦੇ ਜੱਥੇ ਵਿੱਚ ਆਪਣੀ ਮਿੰਨੀ ਬੱਸ ਵਿੱਚ ਜਾ ਰਹੇ ਸਨ ਕਿ ਅਚਾਨਕ ਗੱਡੀ ਹੰਪ ਤੋਂ ਜੰਪ ਕਰ ਗਈ ਅਤੇ ਡਿਵਾਈਡਰ ਜਾ ਟਕਰਾਈ, ਜਿਸ ਵਿੱਚ 6 ਕਿਸਾਨ ਜ਼ਖ਼ਮੀ ਹੋਏ, ਜਿਨ੍ਹਾਂ ਦੀ ਹਾਲਤ ਸਥਿਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਕਾਨ ਮਾਲਕਾਂ ਤੇ ਪਿੰਡ ਦੇ ਚੌਂਕੀਦਾਰਾਂ ਨੂੰ ਸਖ਼ਤ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ
NEXT STORY