ਚੰਡੀਗੜ੍ਹ : ਪੰਜਾਬ ਸਰਕਾਰ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਲਾਟਰੀ 'ਡੀਅਰ ਲੋਹੜੀ ਬੰਪਰ-2025' ਕੱਢੀ ਹੈ। ਅਜਿਹਾ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ। ਪੰਜਾਬ ਰਾਜ ਲਾਟਰੀਜ਼ ਨੇ ਇਸ ਦੀ ਟਿਕਟ ਨੂੰ 'ਪੰਜਾਬ ਸਟੇਟ ਡੀਅਰ ਲੋਹੜੀ ਮਕਰ ਸੰਕ੍ਰਾਂਤੀ ਬੰਪਰ 2025' ਦਾ ਨਾਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਠੰਡ ਦੌਰਾਨ ਵੱਡੇ ਖ਼ਤਰੇ ਦੀ ਘੰਟੀ! ਬੇਹੱਦ ਸਾਵਧਾਨ ਰਹਿਣ ਦੀ ਲੋੜ
ਦੱਸਿਆ ਜਾ ਰਿਹਾ ਹੈ ਕਿ ਹਰੇਕ ਟਿਕਟ ਦੀ ਕੀਮਤ 500 ਰੁਪਏ ਰੱਖੀ ਗਈ ਹੈ ਅਤੇ ਪਹਿਲੇ ਇਨਾਮ ਦੀ ਰਾਸ਼ੀ 10 ਕਰੋੜ ਰੁਪਏ ਰੱਖੀ ਗਈ ਹੈ। ਇਹ ਗਾਰੰਟੀਸ਼ੁਦਾ ਇਨਾਮ ਹੈ, ਜਿਸ ਦਾ ਮਤਲਬ ਹੈ ਕਿ ਕਿਸੇ ਲਈ ਇਹ ਰਕਮ ਜਿੱਤਣੀ ਯਕੀਨੀ ਹੈ। ਡਰਾਅ ਸਿਰਫ ਵੇਚੀਆਂ ਗਈਆਂ ਟਿਕਟਾਂ 'ਤੇ ਆਧਾਰਿਤ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ 4 ਤੋਂ 6 ਜਨਵਰੀ ਨੂੰ ਲੈ ਕੇ ਹੋ ਗਈ ਭਵਿੱਖਬਾਣੀ, ਇਨ੍ਹਾਂ ਇਲਾਕਿਆਂ ਲਈ ਚਿਤਾਵਨੀ
ਇਸ ਟਿਕਟ ਲਈ ਡਰਾਅ 18 ਜਨਵਰੀ ਨੂੰ ਰਾਤ 8 ਵਜੇ ਕੱਢਿਆ ਜਾਵੇਗਾ। ਇਸ ਦੇ ਨਾਲ ਹੀ ਦੂਜੇ ਇਨਾਮ ਦੀ ਰਾਸ਼ੀ 1 ਕਰੋੜ ਰੁਪਏ ਅਤੇ ਤੀਜੇ ਇਨਾਮ ਦੀ ਰਾਸ਼ੀ 50 ਲੱਖ ਰੁਪਏ ਰੱਖੀ ਗਈ ਹੈ। ਇਹ ਟਿਕਟਾਂ ਮਹਾਂਰਾਸ਼ਟਰ, ਗੋਆ, ਪੰਜਾਬ ਅਤੇ ਪੱਛਮੀ ਬੰਗਾਲ ਦੇ ਸਾਰੇ ਲਾਟਰੀ ਕਾਊਂਟਰਾਂ 'ਤੇ ਉਪਲੱਬਧ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੁੰਦ ਦੇ ਮੌਸਮ ’ਚ ਵੱਡੇ ਡਰੋਨ ਉਡਾਉਣ ਲੱਗੇ ਸਮੱਗਲਰ, ਰਾਜਾਤਾਲ ਦੇ ਇਲਾਕੇ ’ਚ ਫਿਰ ਫੜਿਆ ਡਰੋਨ
NEXT STORY