ਬੁੱਲ੍ਹੋਵਾਲ, (ਜਸਵਿੰਦਰਜੀਤ)- ਥਾਣਾ ਬੁੱਲ੍ਹੋਵਾਲ ਵੱਲੋਂ ਮਾਈਨਿੰਗ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਇਕਬਾਲ ਸਿੰਘ ਉੱਚ ਉਦਯੋਗਿਕ ਉੱਨਤੀ ਅਫਸਰ ਦਫਤਰ ਜਨਰਲ ਮੈਨੇਜਰ ਕਮ-ਮਾਈਨਿੰਗ ਅਫਸਰ ਜ਼ਿਲਾ ਉਦਯੋਗ ਕੇਂਦਰ ਹੁਸ਼ਿਆਰਪੁਰ ਵਲੋਂ 11 ਅਪ੍ਰੈਲ ਨੂੰ ਮੰਡਿਆਲਾ ਤੋਂ ਤਾਰਾਗੜ੍ਹ ਨੂੰ ਮਾਈਨਿੰਗ ਮਿਨਰਲ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਚੈੱਕ ਕਰਨ ਲਈ ਨਸਰਾਲਾ ਚੋਅ ਨੂੰ ਜਾ ਰਹੇ ਸੀ ਤਾਂ ਤਾਰਾਗੜ੍ਹ ਤਂੋ ਕਰੀਬ ਇਕ ਕਿਲੋਮੀਟਰ ਕੱਚੇ ਰਸਤੇ ਰਾਹੀਂ ਨਸਰਾਲਾ ਚੋਅ ਪੁੱਜੇ ਤਾਂ ਸਾਹਮਣੇ ਤੋਂ ਇਕ ਟਰੈਕਟਰ ਮਾਰਕਾ ਜੋਨਡੀਅਰ ਸਮੇਤ ਟਰਾਲੀ ਰੇਤਾ ਨਾਲ ਭਰੀ ਹੋਈ ਸੀ ਜਿਸ ਨੂੰ ਬਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਸਰਵਨ ਸਿੰਘ ਵਾਸੀ ਤਾਰਾਗੜ੍ਹ ਚਲਾ ਰਿਹਾ ਸੀ ਜਿਸ ਨਾਲ ਗੁਰਪ੍ਰੀਤ ਸਿੰਘ ਸਿੰਘ ਉਰਫ ਗੋਪੀ ਪੁੱਤਰ ਸਤਨਾਮ ਸਿੰਘ ਅਤੇ ਬਲਜਿੰਦਰ ਕੁਮਾਰ ਉਰਫ ਹੈਪੀ ਪੁੱਤਰ ਗੁਰਮੀਤ ਸਿੰਘ ਵਾਸੀ ਤਾਰਾਗੜ੍ਹ ਬੈਠੇ ਹੋਏ ਸਨ ।
ਉਨ੍ਹਾਂ ਨੂੰ ਰੋਕ ਕੇ ਟਰੈਕਟਰ ਚਲਾਕ ਨੂੰ ਰੇਤਾ ਦੀ ਨਿਕਾਸੀ ਸਬੰਧੀ ਲੋੜੀਂਦੇ ਦਸਤਾਵੇਜ਼ ਦਿਖਾਉਣ ਲਈ ਕਿਹਾ ਗਿਆ ਪਰ ਉਹ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ ਜਿਸ 'ਤੇ ਮੁਕੱਦਮਾ ਦਰਜ ਕੀਤਾ ਗਿਆ ।
ਕੋਟਪਾ ਐਕਟ ਤਹਿਤ ਕੱਟੇ ਚਲਾਨ
NEXT STORY