ਅੰਮ੍ਰਿਤਸਰ : ਅੰਮ੍ਰਿਤਸਰ ਦੇ ਵੇਰਕਾ ਥਾਣੇ ਦੀ ਐੱਸ.ਐੱਚ. ਓ. ਅਮਨਜੋਤ ਕੌਰ 'ਤੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਜਾਨ ਲੇਵਾ ਕਰ ਦਿੱਤਾ। ਜਾਣਕਾਰੀ ਮੁਤਾਬਕ ਦੋ ਗੁੱਟਾਂ ਵਿਚਾਲੇ ਚੱਲ ਰਹੇ ਝਗੜੇ ਨੂੰ ਸੁਲਝਾਉਣ ਲਈ ਅਮਨਜੋਤ ਕੌਰ ਪਿੰਡ ਮੂਧਲ ਨੇੜੇ ਸਥਿਤ ਪੈਟਰੋਲ ਪੰਪ 'ਤੇ ਪਹੁੰਚੀ ਸੀ। ਘਟਨਾ ਦੇ ਸਮੇਂ ਉਹ ਸਿਵਲ ਕੱਪੜਿਆਂ ਵਿੱਚ ਸੀ। ਉਸ ਦੇ ਨਾਲ ਇੱਕ ਏ. ਐੱਸ. ਆਈ. ਅਤੇ ਇੱਕ ਸਰਕਾਰੀ ਗੱਡੀ ਦਾ ਡਰਾਈਵਰ ਸੀ, ਜਿਸ ਦੌਰਾਨ ਕੁਝ ਨੌਜਵਾਨਾਂ ਨੇ ਦਾਤਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਐੱਸ. ਐੱਚ. ਓ. ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਆਪਰੇਸ਼ਨ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ
ਇਸ ਦੌਰਾਨ ਸ਼ਨੀਵਾਰ ਸ਼ਾਮ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜ਼ਖ਼ਮੀ ਐੱਸ. ਐੱਚ. ਓ. ਦਾ ਹਾਲ ਚਾਲ ਜਾਣਨ ਨਿੱਜੀ ਹਸਪਤਾਲ ਪੁੱਜੇ। ਉਨ੍ਹਾਂ ਡੀ. ਜੀ. ਗੌਰਵ ਯਾਦਵ ਨੂੰ ਤਰੱਕੀ ਦੇਣ ਲਈ ਕਿਹਾ। ਉਨ੍ਹਾਂ ਜ਼ਖ਼ਮੀ ਐੱਸ. ਐੱਚ. ਓ. ਨੂੰ ਮੌਕੇ ’ਤੇ ਹੀ ਹੌਂਸਲਾ ਦਿਖਾਉਣ ਬਦਲੇ 51 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨੂੰ ਹੋਟਲ 'ਚ ਲੈ ਗਿਆ ਪ੍ਰੇਮੀ, ਫਿਰ ਕਰ 'ਤਾ ਵੱਡਾ ਕਾਂਡ
ਜ਼ਿਕਰਯੋਗ ਹੈ ਕਿ ਦੋ ਗੁੱਟਾਂ ਵਿਚਾਲੇ ਚੱਲ ਰਹੇ ਝਗੜੇ ਨੂੰ ਸੁਲਝਾਉਣ ਲਈ ਅਮਨਜੋਤ ਕੌਰ ਪਿੰਡ ਮੂਧਲ ਨੇੜੇ ਸਥਿਤ ਪੈਟਰੋਲ ਪੰਪ 'ਤੇ ਪਹੁੰਚੀ ਸੀ। ਘਟਨਾ ਦੇ ਸਮੇਂ ਉਹ ਸਿਵਲ ਕੱਪੜਿਆਂ ਵਿੱਚ ਸੀ। ਉਸ ਦੇ ਨਾਲ ਇੱਕ ਏ. ਐੱਸ. ਆਈ. ਅਤੇ ਇੱਕ ਸਰਕਾਰੀ ਗੱਡੀ ਦਾ ਡਰਾਈਵਰ ਸੀ, ਜਿਸ ਦੌਰਾਨ ਉਸ ਦੇ ਹਮਲਾ ਕੀਤਾ ਗਿਆ। ਹਮਲੇ ਵਿਚ ਐੱਸ. ਐੱਚ. ਓ. ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਆਪਰੇਸ਼ਨ ਚੱਲ ਰਿਹਾ ਹੈ। ਪੁਲਸ ਨੇ ਹਮਲੇ ਦੇ ਮੁੱਖ ਮੁਲਜ਼ਮ ਸੁਖਜੀਤ ਸਿੰਘ ਨੂੰ ਘਟਨਾ ਦੇ 14 ਘੰਟਿਆਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ। ਡੀ. ਸੀ. ਪੀ. ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਖਜੀਤ ਸਿੰਘ ਫੌਜ ਵਿੱਚ ਸਿਪਾਹੀ ਹੈ। ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇੱਕ ਦਰਜਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NRI ਦੇ ਘਰੋਂ ਚੋਰੀ ਕਰਨ ਦੇ ਮਾਮਲੇ ’ਚ 2 ਨਾਮਜ਼ਦ
NEXT STORY