ਰੂਪਨਗਰ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅੱਜ ਨੰਗਲ ਵਿਖੇ ਐੱਸ.ਡੀ.ਐੱਮ ਦਫ਼ਤਰ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਐੱਸ.ਡੀ.ਐੱਮ ਦਫ਼ਤਰ ਦੇ ਵੱਡੀ ਗਿਣਤੀ 'ਚ ਮੁਲਾਜ਼ਮ ਗ਼ੈਰ ਹਾਜ਼ਰ ਪਾਏ ਗਏ ਤੇ ਕਈ ਮੁਲਾਜ਼ਮ ਸਮੇਂ ਤੋਂ ਦੇਰੀ ਨਾਲ ਦਫ਼ਤਰ ਪਹੁੰਚੇ। ਮੰਤਰੀ ਹਰਜੋਤ ਬੈਂਸ ਨੇ ਡੀਸੀ ਰੋਪੜ ਨੂੰ ਗੈਰ ਹਾਜ਼ਰ ਤੇ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸੋ ਕੋਜ਼ ਤੇ ਟਰਮੀਨੇਸ਼ਨ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਜੀ-20 ਸੰਮੇਲਨ : ਡਾ. ਨਿੱਜਰ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ, ਟਰੈਫ਼ਿਕ ਪ੍ਰਬੰਧਾਂ ਨੂੰ ਲੈ ਕੇ ਕਹੀ ਇਹ ਗੱਲ
ਇਸ ਮੌਕੇ ਹਰਜੋਤ ਬੈਂਸ ਨੇ ਕਿਹਾ ਕਿ ਇਕ ਹਫ਼ਤੇ ਬਾਅਦ ਮੁੜ ਤੋਂ ਉਨ੍ਹਾਂ ਵੱਲੋਂ ਇਸ ਦਫ਼ਤਰ ਦਾ ਦੌਰਾ ਕੀਤਾ ਜਾਵੇਗਾ। ਉਨ੍ਹਾਂ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨੰਗਲ ਦੇ ਲੋਕਾਂ ਦੇ ਸਾਰੇ ਪੈਂਡਿੰਗ ਕੰਮਾਂ ਦਾ ਨਿਪਟਾਰਾ ਇਕ ਹਫ਼ਤੇ ਦੇ ਅੰਦਰ-ਅੰਦਰ ਕੀਤਾ ਜਾਵੇ।
ਮੰਤਰੀ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਕੰਮ ਨਹੀਂ ਹੋ ਰਿਹਾ ਤਾਂ ਉਹ ਉਨ੍ਹਾਂ ਨੂੰ ਅਗਲੇ ਸੋਮਵਾਰ ਇਸੇ ਦਫ਼ਤਰ 'ਚ ਮਿਲ ਸਕਦੇ ਹਨ।
ਰਾਜਾ ਵੜਿੰਗ ਦੇ ਮਗਰੋਂ ਸਿੱਧੂ ਦੇ ਹੱਕ 'ਚ ਆਏ MP ਗੁਰਜੀਤ ਔਜਲਾ, ਟਵੀਟ ਕਰਕੇ ਕਹੀ ਇਹ ਗੱਲ
NEXT STORY