ਨਵੀਂ ਦਿੱਲੀ — ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨਿੱਕੀ ਉਮਰੇ ਇਨ੍ਹਾਂ ਬੱਚਿਆਂ ਨੂੰ ਸਿਗਰਟ ਦੇ ਕੱਸ਼ ਲਾਉਂਦੇ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਵੀਡੀਓ ਦੇਖ ਕੇ ਸਾਫ ਪਤਾ ਲੱਗ ਰਿਹਾ ਹੈ ਕਿ ਬੱਚੇ ਸਿਗਰਟ ਸਿਰਫ ਇਕ ਦਿਨ ਤੋਂ ਨਹੀਂ ਪੀ ਰਹੇ, ਇਹ ਸਿਲਸਿਲਾ ਕਾਫੀ ਦਿਨਾਂ ਤੋਂ ਜਾਰੀ ਹੈ। ਇਹ ਵੀਡੀਓ ਕਿਸੇ ਪਬਲਿਕ ਸਕੂਲ ਦਾ ਲੱਗ ਰਿਹਾ ਹੈ ਜਿਸ ਵਿਚ ਬੱਚੇ ਛੁੱਟੀ ਤੋਂ ਬਾਅਦ ਨਸ਼ੇ ਦਾ ਆਨੰਦ ਲੈ ਰਹੇ ਹਨ।
ਮਾਂ-ਬਾਪ ਆਪਣੇ ਬੱਚਿਆਂ ਦਾ ਭਵਿੱਖ ਸਵਾਰਨ ਲਈ ਮੋਟੀਆਂ-ਮੋਟੀਆਂ ਫੀਸਾਂ ਦੇ ਕੇ ਉਨ੍ਹਾਂ ਨੂੰ ਸਕੂਲ ਭੇਜਦੇ ਹਨ। ਜਿਥੇ ਸਰਕਾਰਾਂ ਨਸ਼ਿਆਂ ਦੀ ਰੋਕਥਾਮ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਉਥੇ ਦੇਸ਼ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਧੂੰਏਂ 'ਚ ਆਪਣਾ ਭਵਿੱਖ ਉਡਾ ਰਹੀ ਹੈ। ਇਹ ਵੀਡੀਓ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਰੀ ਨਹੀਂ ਕੀਤੀ ਜਾ ਰਹੀ । 'ਜੱਗਬਾਣੀ' ਵਲੋਂ ਇਸ ਵੀਡੀਓ ਨੂੰ ਦਿਖਾਉਣ ਦਾ ਮਕਸਦ ਹਰੇਕ ਮਾਂ-ਬਾਪ ਨੂੰ ਸੁਚੇਤ ਕਰਨ ਦਾ ਹੈ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ 'ਚ ਫਸਣ ਤੋਂ ਪਹਿਲਾਂ ਬਚਾ ਸਕਣ।
ਹਰੇਕ ਮਾਂ-ਬਾਪ ਅਤੇ ਹੋਰ ਰਿਸ਼ਤੇਦਾਰ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣ।
ਬੱਚੇ ਦਾ ਬੈਗ ਰੋਜ਼ ਚੈੱਕ ਕਰੋ।
ਬੱਚਾ ਘਰੋਂ ਚੋਰੀ ਤਾਂ ਨਹੀਂ ਕਰ ਰਿਹਾ?
ਬੱਚੇ ਦੇ ਵਤੀਰੇ 'ਚ ਕੋਈ ਫਰਕ ਤਾਂ ਨਹੀਂ?
ਬੱਚਾ ਤੁਹਾਡੇ ਦਿੱਤੇ ਪੈਸਿਆਂ ਦਾ ਸਹੀ ਇਸਤੇਮਾਲ ਕਰ ਰਿਹਾ ਹੈ?
ਬੱਚੇ ਦੇ ਦੰਦਾਂ ਅਤੇ ਬੁੱਲ੍ਹਾਂ ਦੇ ਰੰਗ ਵੱਲ ਖਾਸ ਧਿਆਨ ਦਿਓ।
ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਣੇ ਝੋਲਾ ਛਾਪ ਡਾਕਟਰ ਗ੍ਰਿਫਤਾਰ
NEXT STORY