ਮੁੰਬਈ : ਦੇਸ਼ ਦੀਆਂ ਕਈ ਥਾਵਾਂ ਅਜਿਹੀਆਂ ਹਨ, ਜਿਥੇ ਪੀਣ ਲਈ ਸ਼ੁੱਧ ਅਤੇ ਪੌਸ਼ਟਿਕ ਦੁੱਧ ਮਿਲਣਾ ਅੱਜ ਦੇ ਸਮੇਂ ਵਿਚ ਕਿਸੇ ਜੰਗ ਤੋਂ ਘੱਟ ਨਹੀਂ। ਮੁੰਬਈ ਦੇ ਅੰਧੇਰੀ ਪੱਛਮ ਸਥਿਤ ਕਪਾਸਵਾੜੀ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮਿਲਾਵਟੀ ਦੁੱਧ ਦੇ ਇੱਕ ਗੋਰਖਧੰਦੇ ਦਾ ਪਰਦਾਫਾਸ਼ ਹੋਇਆ। ਇਸ ਕਾਰੋਬਾਰ ਨੂੰ ‘ਸਫੈਦ ਜ਼ਹਿਰ’ ਕਹਿ ਸਕਦੇ ਹਾਂ। ਇਹ ਸ਼ੁੱਧ ਦੁੱਧ ਦੇ ਨਾਮ 'ਤੇ ਲੋਕਾਂ, ਖਾਸ ਕਰਕੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਕਰ ਰਿਹਾ ਹੈ।
ਪੜ੍ਹੋ ਇਹ ਵੀ - ਕਿਤਾਬਾਂ ਤੋਂ ਲੈ ਕੇ ਕਾਲਜ ਫ਼ੀਸ ਤਕ ਕੁੜੀਆਂ ਦਾ ਸਾਰਾ ਖ਼ਰਚ ਚੁੱਕੇਗੀ ਸਰਕਾਰ, ਇੰਝ ਕਰੋ ਸਰਕਾਰੀ ਸਕੀਮ ਲਈ ਅਪਲਾਈ
ਸੂਤਰਾਂ ਮੁਤਾਬਕ ਇਸ ਨਕਲੀ ਦੁੱਧ ਨੂੰ ਤਿਆਰ ਕਰਨ ਲਈ ਬਹੁਤ ਘਿਨਾਉਣੇ ਅਤੇ ਖ਼ਤਰਨਾਕ ਪਦਾਰਥਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਨ੍ਹਾਂ ਵਿੱਚ ਡਿਟਰਜੈਂਟ ਪਾਊਡਰ, ਯੂਰੀਆ, ਸਾਬਣ ਦਾ ਘੋਲ, ਰਿਫਾਇੰਡ ਤੇਲ ਅਤੇ ਸਿੰਥੈਟਿਕ ਕੈਮੀਕਲ ਸ਼ਾਮਲ ਹਨ। ਮਾਫੀਆ ਵੱਲੋਂ ਇੱਕ ਲੀਟਰ ਅਸਲੀ ਦੁੱਧ ਵਿੱਚ ਪਾਣੀ ਅਤੇ ਇਹ ਕੈਮੀਕਲ ਮਿਲਾ ਕੇ ਉਸਨੂੰ ਦੋ ਲੀਟਰ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਹੈਰਾਨ ਕਰ ਦੇਣ ਵਾਲਾ ਖੁਲਾਸਾ ਇਹ ਹੋਇਆ ਹੈ ਕਿ ਦੁੱਧ ਸੈਂਟਰਾਂ ਤੋਂ ਸਿੱਧਾ ਗਾਹਕਾਂ ਦੇ ਘਰ ਨਹੀਂ ਪਹੁੰਚਦਾ ਸੀ। ਦੁੱਧ ਮਾਫੀਆ ਪਹਿਲਾਂ ਇਨ੍ਹਾਂ ਥੈਲੀਆਂ ਨੂੰ ਆਪਣੇ ਗੁਪਤ ਅੱਡਿਆਂ 'ਤੇ ਲੈ ਜਾਂਦੇ ਹਨ, ਜਿੱਥੇ ਅਸਲੀ ਥੈਲੀਆਂ ਖੋਲ੍ਹ ਕੇ ਉਨ੍ਹਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਅਤੇ ਫਿਰ ਮੁੜ ਪੈਕ ਕਰਕੇ ਦੋ ਥੈਲੀਆਂ ਬਣਾ ਕੇ ਸਪਲਾਈ ਕੀਤੀਆਂ ਜਾਂਦੀਆਂ ਹਨ।
ਪੜ੍ਹੋ ਇਹ ਵੀ - ਕੁੜੀਆਂ ਨੂੰ 50,000 ਰੁਪਏ! ਲਾਭਦਾਇਕ ਹੈ ਸੂਬਾ ਸਰਕਾਰ ਦੀ ਇਹ ਸਕੀਮ, ਇੰਝ ਕਰੋ ਅਪਲਾਈ
ਸੋਸ਼ਲ ਮੀਡੀਆ ’ਤੇ ਇਸ ਮਿਲਾਵਟਖੋਰੀ ਵਾਲੇ ਦੁੱਧ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪਲੇਟਫਾਰਮ ਐਕਸ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਲੋਕਾਂ ਦੇ ਦਿਲਾਂ ਵਿਚ ਡਰ ਅਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ਗੱਲ ਦੀ ਚਿੰਤਾ ਕਰ ਰਹੇ ਹਨ ਕਿ ਕੀ ਉਨ੍ਹਾਂ ਦੇ ਘਰਾਂ ਵਿੱਚ ਆਉਣ ਵਾਲਾ ਦੁੱਧ ਸੁਰੱਖਿਅਤ ਹੈ ਜਾਂ ਨਹੀਂ। ਮਿਲਾਵਟੀ ਦੁੱਧ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।
ਪੜ੍ਹੋ ਇਹ ਵੀ - 3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਟੁਕੜਿਆਂ 'ਚ ਮਿਲੀ ਲਾਸ਼, ਕੰਬਿਆ ਪੂਰਾ ਇਲਾਕਾ
ਮਿਲਾਵਟੀ ਦੁੱਧ ਨਾਲ ਹੋਣ ਵਾਲੇ ਨੁਕਸਾਨ
* ਕਿਡਨੀ ਫੇਲ ਤੇ ਲਿਵਰ ਡੈਮੇਜ ਹੋਣ ਦਾ ਖ਼ਤਰਾ।
* ਬੱਚਿਆਂ ਦਾ ਸਰੀਰਕ ਵਿਕਾਸ (ਗਰੋਥ) ਰੁਕਣਾ।
* ਔਰਤਾਂ ਵਿੱਚ ਕੈਲਸ਼ੀਅਮ ਦੀ ਕਮੀ।
* ਪੇਟ, ਚਮੜੀ ਅਤੇ ਅੱਖਾਂ ਦੀਆਂ ਗੰਭੀਰ ਬਿਮਾਰੀਆਂ।
ਸਵਾਲ ਸਿਸਟਮ ‘ਤੇ
ਇੰਨਾ ਸਭ ਕੁਝ ਖੁੱਲ੍ਹੇਆਮ ਹੋਣ ਦੇ ਬਾਵਜੂਦ, ਸਵਾਲ ਇਹ ਹੈ ਕਿ ਪ੍ਰਸ਼ਾਸਨ ਅਤੇ ਖਾਦ ਸੁਰੱਖਿਆ ਵਿਭਾਗ ਕਿਉਂ ਖਾਮੋਸ਼ ਹੈ? ਕੀ ਲੋਕਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ? ਸਥਾਨਕ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਦੂਧ ਮਾਫੀਆ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਕਠੋਰ ਸਜ਼ਾ ਮਿਲੇ, ਤਾਂ ਜੋ ਲੋਕਾਂ ਨੂੰ ਸੁਰੱਖਿਅਤ ਅਤੇ ਸ਼ੁੱਧ ਦੂਧ ਮਿਲ ਸਕੇ।
ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਜਹਾਜ਼ ਦੀਆਂ ਆਨਲਾਈਨ ਟਿਕਟਾਂ ਬੁਕ ਕਰਨ ਵਾਲਾ ਸਖਸ਼ ਬਣ ਗਿਆ ਏਅਰਲਾਈਨ ਕੰਪਨੀ ਦਾ ਮਾਲਕ
NEXT STORY