ਮੋਗਾ (ਆਜ਼ਾਦ) - ਪਿੰਡ ਸਿੰਘਾਂਵਾਲਾ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਚੱਲਦੀ ਆ ਰਹੀ ਰੰਜਿਸ਼ ਕਾਰਨ ਕੁਲਵਿੰਦਰ ਕੌਰ ਅਤੇ ਉਸ ਦੇ ਪਤੀ ਸੁਖਦੇਵ ਸਿੰਘ ਨੂੰ ਕੁਝ ਲੋਕਾਂ ਵੱਲੋਂ ਕੁੱਟਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ। ਔਰਤ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਵਿਸ਼ਾਲ, ਕੁਲਦੀਪ ਕੌਰ, ਗੋਹਲਾ ਤੇ ਆਸ਼ਾ ਰਾਣੀ ਨਿਵਾਸੀ ਪਿੰਡ ਸਿੰਘਾਂਵਾਲਾ ਖਿਲਾਫ ਥਾਣਾ ਸਿਟੀ ਸਾਊਥ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਕੁਲਵਿੰਦਰ ਕੌਰ ਨੇ ਕਿਹਾ ਕਿ ਮੈਂ ਆਪਣੇ ਪਤੀ ਨਾਲ ਪਿੰਡ ਘੋਲੀਆ ਕਲਾਂ ਤੋਂ ਦਵਾਈ ਲੈ ਕੇ ਵਾਪਸ ਆ ਰਹੀ ਸੀ ਤੇ ਜਦ ਪਿੰਡ 'ਚ ਕਥਿਤ ਦੋਸ਼ੀਆਂ ਦੇ ਘਰ ਕੋਲ ਅਸੀਂ ਪਹੁੰਚੇ ਤਾਂ ਉਨ੍ਹਾਂ ਮੇਰੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਦ ਮੇਰੇ ਪਤੀ ਨੇ ਛੁਡਵਾਉਣ ਦਾ ਯਤਨ ਕੀਤਾ ਤਾਂ ਉਨ੍ਹਾਂ ਉਸ ਨਾਲ ਵੀ ਧੱਕਾਮੁੱਕੀ ਕੀਤੀ। ਇਸ ਦੌਰਾਨ ਅਸੀਂ ਘਰ ਵੱਲ ਭੱਜ ਕੇ ਜਾਨ ਬਚਾਈ ਤੇ ਰੌਲਾ ਪਾਇਆ, ਜਿਸ 'ਤੇ ਕਥਿਤ ਦੋਸ਼ੀ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਚੜਿੱਕ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਰਸਤੇ 'ਚ ਰੂੜੀ ਨੂੰ ਲੈ ਕੇ ਉਕਤ ਝਗੜਾ ਹੋਇਆ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਰਾਣਾ ਗੁਰਜੀਤ ਦੇ ਅਸਤੀਫੇ 'ਤੇ ਅੱਜ ਦਿੱਲੀ 'ਚ ਹੋਵੇਗੀ ਚਰਚਾ
NEXT STORY