ਚੰਡੀਗੜ੍ਹ (ਸੁਸ਼ੀਲ) : ਨਾਬਾਲਿਗ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਸੈਕਟਰ-3 ਥਾਣਾ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਦੀ ਪਛਾਣ ਸਕੇਤੜੀ ਸਥਿਤ ਇਕ ਛੋਟੇ ਮੰਦਰ ਦੇ 56 ਸਾਲਾ ਪੁਜਾਰੀ ਬਾਬਾ ਪਰਮੇਸ਼ਵਰ ਨਾਥ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ। ਪੁਲਸ ਨੇ ਦੱਸਿਆ ਕਿ 11 ਸਾਲਾ ਬੱਚੀ ਆਪਣੇ ਅੰਕਲ ਦੇ ਨਾਲ ਸਕੇਤੜੀ ਮੰਦਰ ਗਈ ਸੀ। ਦਰਸ਼ਨਾਂ ਤੋਂ ਬਾਅਦ ਉਹ ਅੰਕਲ ਦੇ ਨਾਲ ਵਾਪਸ ਘਰ ਲਈ ਨਿਕਲ ਰਹੀ ਸੀ।
ਅੰਕਲ ਦੀ ਮੰਦਰ ਦੇ ਪੁਜਾਰੀ ਨਾਲ ਪੁਰਾਣੀ ਜਾਣ-ਪਛਾਣ ਹੋਣ ਕਾਰਨ ਉਹ ਉਸ ਦੇ ਘਰ ਚਲੇ ਗਏ। ਪੁਜਾਰੀ ਨੇ ਪੀੜਤਾ ਦੇ ਅੰਕਲ ਨੂੰ ਸਾਮਾਨ ਲੈਣ ਲਈ ਭੇਜ ਦਿੱਤਾ। ਇਸ ਦੌਰਾਨ ਮੁਲਜ਼ਮ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਘਬਰਾਈ ਬੱਚੀ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਆਵਾਜ਼ ਸੁਣ ਕੇ ਅੰਕਲ ਆ ਗਿਆ ਅਤੇ ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਬੱਚੀ ਦੇ ਬਿਆਨਾਂ ’ਤੇ ਮੁਲਜ਼ਮ ਪੁਜਾਰੀ ਖਿਲਾਫ਼ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਡੇਂਗੂ ਦੀ ਰੋਕਥਾਮ ਲਈ ਸਰਵੇਖਣ ਸ਼ੁਰੂ
NEXT STORY