ਮੁੱਲਾਂਪੁਰ ਦਾਖਾ (ਕਾਲੀਆ) - ਥਾਣਾ ਦਾਖਾ ਦੀ ਪੁਲਸ ਨੇ ਜਸ਼ਨਦੀਪ ਸਿੰਘ ਉਰਫ ਕਾਲੂ ਪੁੱਤਰ ਜਸਵੰਤ ਸਿੰਘ ਵਾਸੀ ਬੂੜਾ ਪੱਤੀ ਪਿੰਡ ਦਾਖਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੀੜਤਾ ਦੇ ਪਿਤਾ ਨੇ ਆਪਣੇ ਬਿਆਨਾਂ ’ਚ ਦੋਸ਼ ਲਾਇਆ ਕਿ 26 ਅਪ੍ਰੈਲ 25 ਨੂੰ ਜਸ਼ਨਦੀਪ ਸਿੰਘ ਉਰਫ ਕਾਲੂ ਮੇਰੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਧਰੇ ਲੈ ਗਿਆ ਸੀ ਪਰ ਉਸ ਨੇ ਵਿਆਹ ਨਹੀਂ ਕਰਵਾਇਆ ਅਤੇ ਉਸ ਦੀ ਮਰਜ਼ੀ ਤੋਂ ਬਗੈਰ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਇਸ ਮਾਮਲੇ ਦੀ ਪੜਤਾਲ ਸਬ-ਇੰਸਪੈਕਟਰ ਕਿਰਨਦੀਪ ਕੌਰ ਕਰ ਰਹੇ ਹਨ। ਥਾਣਾ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਗ੍ਰਿਫਤਾਰ ਕਰ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰ ਨਸ਼ਾ ਵਿਰੋਧੀ ਐਕਟ ਅਧੀਨ ਥਾਣਾ ਦਾਖਾ ਵਿਖੇ ਪਰਚਾ ਵੀ ਦਰਜ ਸੀ ਅਤੇ ਇਹ ਪੁਲਸ ਨੂੰ ਲੋੜੀਂਦਾ ਸੀ ਅਤੇ ਪੁਲਸ ਤੋਂ ਬਚ ਕੇ ਰਹਿ ਰਿਹਾ ਸੀ।
ਸੈਂਟ੍ਰਲ ਜੇਲ ਦੇ ਹਵਾਲਾਤੀ ਨੇ ਸ਼ੱਕੀ ਹਲਾਤਾਂ 'ਚ ਕੀਤੀ ਖੁਦਕੁਸ਼ੀ
NEXT STORY