ਲੁਧਿਆਣਾ (ਰਾਮ) : ਇਕ ਨਾਬਾਲਗ ਲੜਕੀ ਦਾ ਪਿੱਛਾ ਕਰਨ ਵਾਲੇ ਨੂੰ ਰੋਕਣ ’ਤੇ ਨੌਜਵਾਨ ਨੇ ਆਪਣੀ ਮਾਂ ਅਤੇ ਭੈਣ ਨਾਲ ਕੁਝ ਅਣਪਛਾਤੇ ਸਾਥੀਆਂ ਸਮੇਤ ਨਾਬਾਲਗ ਕੁੜੀ ਦੇ ਪਰਿਵਾਰ ’ਤੇ ਕਥਿਤ ਹਮਲਾ ਕਰਦੇ ਹੋਏ ਉਸ ਨੂੰ ਘਰੋਂ ਅਗਵਾ ਕਰ ਲਿਆ ਅਤੇ ਸਾਰਾ ਟੱਬਰ ਦੇਖਦਾ ਹੀ ਰਹਿ ਗਿਆ, ਜਿਸ ਦੀ ਸੂਚਨਾ ਮਿਲਣ ’ਤੇ ਥਾਣਾ ਜਮਾਲਪੁਰ ਦੀ ਪੁਲਸ ਨੇ ਅਗਵਾਕਾਰ ਨੌਜਵਾਨ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਲਈ ਕੇਂਦਰ ਦਾ ਅਹਿਮ ਐਲਾਨ, ਸੜਕਾਂ 'ਤੇ ਦੌੜਨਗੀਆਂ 'ਇਲੈਕਟ੍ਰਿਕ ਬੱਸਾਂ'
ਜਾਂਚ ਅਧਿਕਾਰੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤਾਜਪੁਰ ਨੇੜੇ ਸਥਿਤ ਗੁਰੂ ਨਾਨਕ ਅਸਟੇਟ ਵਾਸੀ ਇਕ ਜਨਾਨੀ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦਾ ਹੀ ਰਹਿਣ ਵਾਲਾ ਅਭਿਸ਼ੇਕ ਨਾਂ ਦਾ ਨੌਜਵਾਨ ਪਿਛਲੇ 5-6 ਮਹੀਨਿਆਂ ਤੋਂ ਉਸ ਦੀ 16 ਸਾਲਾ ਨਾਬਾਲਗ ਕੁੜੀ ਦਾ ਪਿੱਛਾ ਕਰ ਰਿਹਾ ਸੀ, ਜਿਸ ਨੂੰ ਮੁਹੱਲੇ ਵਾਲਿਆਂ ਨੇ ਵੀ ਬਹੁਤ ਵਾਰ ਰੋਕਿਆ ਪਰ ਉਹ ਮੰਨਿਆ ਨਹੀਂ।
ਇਹ ਵੀ ਪੜ੍ਹੋ : PGI ਤੋਂ ਵੱਡੀ ਖ਼ਬਰ : 'ਕੋਰੋਨਾ ਵੈਕਸੀਨ' ਦੇ ਟ੍ਰਾਇਲ ਸ਼ੁਰੂ, 3 ਲੋਕਾਂ ਨੂੰ ਦਿੱਤੀ ਗਈ ਪਹਿਲੀ ਡੋਜ਼
ਬੀਤੀ 23 ਸਤੰਬਰ ਦੀ ਸ਼ਾਮ ਕਰੀਬ ਸਾਢੇ 8 ਵਜੇ ਅਭਿਸ਼ੇਕ ਆਪਣੀ ਮਾਂ, ਭੈਣ ਅਤੇ 4-5 ਅਣਪਛਾਤੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਆ ਕੇ ਪਹਿਲਾਂ ਸਾਡੇ ਪਰਿਵਾਰ ਦੀ ਕੁੱਟਮਾਰ ਕੀਤੀ ਤੇ ਫਿਰ ਨਾਬਾਲਗ ਕੁੜੀ ਨੂੰ ਅਗਵਾ ਕਰ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਅਭਿਸ਼ੇਕ ਸਮੇਤ ਸਾਰੇ ਹਮਲਾਵਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੀ ਧੀ ਨੇ ਵਧਾਇਆ ਮਾਣ, ਕੈਨੇਡਾ 'ਚ ਬਣੀ ਵਿਦਿਆਰਥੀ ਪ੍ਰੀਸ਼ਦ ਦੀ ਪ੍ਰਧਾਨ
ਸੁਖਬੀਰ ਦੀ ਮੀਟਿੰਗ 'ਚ ਅਕਾਲੀਆਂ ਦੇ ਤੇਵਰ ਸਖ਼ਤ, ਭਾਜਪਾ ਖ਼ਿਲਾਫ਼ ਸਖ਼ਤ ਸਟੈਂਡ ਲੈਣ ਦੀ ਮੰਗ
NEXT STORY