ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਲਗਭਗ 1 ਸਾਲ ਪਹਿਲਾਂ ਥਾਣਾ ਸਦਰ ਪੁਲਸ ਵੱਲੋਂ ਨਾਬਾਲਗ 16 ਸਾਲਾ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਇਕ ਨੌਜਵਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮਾਣਯੋਗ ਅਦਾਲਤ ਨੇ ਉਸ ਨੂੰ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ਵਿਚ ਪੀੜਤਾ ਵੱਲੋਂ 17 ਨਵੰਬਰ 2022 ਨੂੰ ਥਾਣਾ ਸਦਰ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਗਿਆ ਸੀ ਕਿ 6ਵੀਂ ਕਲਾਸ ਪਾਸ ਕਰਨ ਉਪਰੰਤ ਘਰ ਵਿਚ ਆਰਥਿਕ ਤੰਗੀ ਦੇ ਚੱਲਦੇ ਸਕੂਲ ਤੋਂ ਹਟ ਗਈ ਸੀ। ਉਹ 5 ਭੈਣ ਭਰਾ ਹਨ। ਉਸ ਦੇ ਮਾਤਾ-ਪਿਤਾ ਮਿਹਨਤ ਮਜ਼ਦੂਰੀ ਕਰਦੇ ਹਨ। 16 ਨਵੰਬਰ 2022 ਨੂੰ ਜਦ ਉਸਦੇ ਮਾਤਾ-ਪਿਤਾ ਕੰਮ ’ਤੇ ਗਏ ਹੋਏ ਸਨ ਤਾਂ ਉਹ ਘਰ ਵਿਚ ਇਕੱਲੀ ਸੀ ਤਾਂ ਧਰਮਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਤਰਸੇਮ ਸਿੰਘ ਉਰਫ ਸੇਮਾ ਉਨ੍ਹਾਂ ਦੇ ਘਰ ਪਾਣੀ ਭਰਨ ਦੇ ਬਹਾਨੇ ਬਾਲਟੀ ਲੈ ਕੇ ਆਇਆ ਅਤੇ ਉਸ ਨੂੰ ਇਕੱਲੀ ਦੇ ਕੇ ਉਸ ਨੂੰ ਖਿੱਚ ਕੇ ਕਮਰੇ ਵਿਚ ਲੈ ਗਿਆ ਅਤੇ ਉਸਦੀ ਮਰਜ਼ੀ ਦੇ ਬਿਨਾਂ ਉਸ ਨਾਲ ਜਬਰ-ਜ਼ਨਾਹ ਕੀਤਾ।
ਇਸ ਉਪਰੰਤ ਉਸ ਨੇ ਆਪਣੇ ਮਾਤਾ-ਪਿਤਾ ਨੂੰ ਇਸ ਸਬੰਧੀ ਕੁਝ ਨਾ ਦੱਸਣ ਅਤੇ ਉਸ ਨੂੰ ਧਮਕਾਉਂਦੇ ਹੋਏ ਚਲਾ ਗਿਆ ਸੀ। ਉਸਨੇ ਆਪਣੇ ਮਾਤਾ-ਪਿਤਾ ਨੂੰ ਸਾਰੀ ਗੱਲ ਦੱਸੀ, ਜਿਸ ’ਤੇ ਉਨ੍ਹਾਂ ਪੁਲਸ ਨੂੰ ਸੁੂਚਿਤ ਕੀਤਾ, ਜਿਸ ’ਤੇ ਪੁਲਸ ਵੱਲੋਂ ਇਸ ਮਾਮਲੇ ਵਿਚ ਮੁੱਢਲੀ ਜਾਂਚ ਉਪਰੰਤ ਅਤੇ ਪੀੜਤਾ ਦਾ ਮੈਡੀਕਲ ਕਰਵਾਉਣ ਉਪਰੰਤ ਦੋਸ਼ੀ ਧਰਮਪ੍ਰੀਤ ਸਿੰਘ ਉਰਫ ਪ੍ਰੀਤ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਅੱਜ ਮਾਣਯੋਗ ਅਦਾਲਤ ਵਿਚ ਇਸ ਮਾਮਲੇ ਵਿਚ ਅੰਤਿਮ ਸੁਣਵਾਈ ਉਪਰੰਤ ਆਪਣਾ ਫੈਸਲਾ ਸੁਣਾਇਆ ਗਿਆ।
ਸਤਲੁਜ ਤੋਂ ਬਾਅਦ ਹੁਣ ਬਿਆਸ ਦਰਿਆ ਨੇ ਵਰ੍ਹਾਇਆ ਕਹਿਰ, ਬੰਨ੍ਹ ਟੁੱਟਣ ਨਾਲ ਟਾਪੂਨਮਾ 16 ਪਿੰਡ ਡੁੱਬੇ
NEXT STORY