ਲੁਧਿਆਣਾ (ਰਾਮ) : ਥਾਣਾ ਜਮਾਲਪੁਰ ਅਧੀਨ ਆਉਂਦੇ ਇਕ ਮੁਹੱਲੇ 'ਚ ਦੋ ਨਾਬਾਲਗ ਲੜਕਿਆਂ ਵੱਲੋਂ ਸਵੇਰੇ ਘਰ 'ਚ ਦਾਖਲ ਹੋ ਕੇ ਦੋ ਨਾਬਾਲਗ ਲੜਕੀਆਂ ਨੂੰ ਡਰਾ-ਧਮਕਾ ਦੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਲੜਕੀਆਂ ਨਾਲ ਜ਼ਬਰਦਸਤੀ ਕਰਨ ਵਾਲੇ ਦੋਵੇਂ ਲੜਕੇ ਇਥੋਂ ਦੇ ਹੀ ਰਹਿਣ ਵਾਲੇ ਹਨ। ਦੋਵਾਂ ਦੀ ਉਮਰ ਕ੍ਰਮਵਾਰ 16 ਅਤੇ 17 ਸਾਲ ਦੱਸੀ ਜਾ ਰਹੀ ਹੈ। ਚੌਕੀ ਮੂੰਡੀਆਂ ਕਲਾਂ ਦੇ ਇੰਚਾਰਜ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਨਾਬਾਲਗ ਲੜਕੀ ਦੇ ਭਰਾ ਨੇ ਦੱਸਿਆ ਕਿ ਦੋ ਲੜਕੀਆਂ, ਜੋ ਪਰਿਵਾਰਕ ਝਗੜੇ ਕਾਰਣ ਆਪਣੇ ਪਰਿਵਾਰ ਤੋਂ ਅਲੱਗ ਉਨ੍ਹਾਂ ਦੇ ਘਰ ਦੀ ਛੱਤ 'ਤੇ ਬਣੇ ਕਮਰੇ 'ਚ ਕਿਰਾਏ 'ਤੇ ਰਹਿੰਦੀਆਂ ਹਨ, ਜਿਥੇ ਕਦੇ-ਕਦਾਈਂ ਉਨ੍ਹਾਂ ਦੀ ਭੈਣ ਵੀ ਉਨ੍ਹਾਂ ਕੋਲ ਆ ਕੇ ਸੌਂ ਜਾਂਦੀ ਹੈ। ਬੀਤੀ 31 ਅਕਤੂਬਰ ਦੀ ਰਾਤ ਜਦੋਂ ਉਕਤ ਤਿੰਨੇ ਲੜਕੀਆਂ ਸੌਂ ਰਹੀਆਂ ਸਨ ਤਾਂ ਉਕਤ ਦੋਵੇਂ ਲੜਕੇ ਘਰ 'ਚ ਜ਼ਬਰਦਸਤੀ ਦਾਖਲ ਹੋ ਗਏ, ਜਿਨ੍ਹਾਂ ਨੇ ਉਸ ਦੀ 16 ਸਾਲਾ ਭੈਣ ਅਤੇ ਕਿਰਾਏ 'ਤੇ ਰਹਿਣ ਵਾਲੀ ਇਕ 15 ਸਾਲਾ ਲੜਕੀ ਨੂੰ ਡਰਾ-ਧਮਕਾ ਦੇ ਉਨ੍ਹਾਂ ਨਾਲ ਜ਼ਬਰਦਸਤੀ ਕੀਤੀ।
ਦੋਵੇਂ ਲੜਕੀਆਂ ਨੇ ਜਦੋਂ ਰੌਲਾ ਪਾਇਆ ਤਾਂ ਦੋਵੇਂ ਲੜਕੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਦੱਸਿਆ ਕਿ ਉਕਤ ਦੋਵੇਂ ਨਾਬਾਲਗ ਲੜਕਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।
ਬਿਨ੍ਹਾਂ ਪਰਾਲੀ ਸਾੜੇ ਸਫ਼ਲਤਾ ਪੂਰਵਕ ਖੇਤੀ ਕਰ ਰਹੀ ਪੰਜਾਬ ਦੀ ਇਹ ਧੀ (ਵੀਡੀਓ)
NEXT STORY