ਮੋਗਾ, (ਅਾਜ਼ਾਦ)- ਜ਼ਿਲੇ ਦੇ ਪਿੰਡ ਦੀ ਇਕ ਨਾਬਾਲਗ 15 ਸਾਲਾ ਲਡ਼ਕੀ ਨੂੰ ਪਿੰਡ ਦੇ ਹੀ ਇਕ ਲਡ਼ਕੇ ਵੱਲੋਂ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਅਗਵਾ ਕਰਕੇ ਲੈ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ’ਚ ਬਾਘਾਪੁਰਾਣਾ ਪੁਲਸ ਵੱਲੋਂ ਲਡ਼ਕੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਦੋਸ਼ੀ ਯੁੱਧਵੀਰ ਸਿੰਘ ਪੁੱਤਰ ਯੁਵਰਾਜ ਸਿੰਘ ਨਿਵਾਸੀ ਪਿੰਡ ਛੋਟਾ ਘਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਕਿਹਾ ਕਿ ਦੋਸ਼ੀ ਸਾਡੀ ਲਡ਼ਕੀ ਨੂੰ ਫੁਸਲਾ ਕੇ ਲੈ ਗਿਆ ਹੈ। ਅਸੀਂ ਕਈ ਜਗ੍ਹਾ ਉਸਦੀ ਤਲਾਸ਼ ਕੀਤੀ ਅਤੇ ਰਿਸ਼ਤੇਦਾਰੀਆਂ ’ਚ ਵੀ ਜਾ ਕੇ ਦੇਖਿਆ, ਪਰ ਸਾਨੂੰ ਕੋਈ ਸੁਰਾਗ ਨਹੀਂ ਮਿਲਿਆ, ਜਿਸ ’ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਦੋਸ਼ੀ ਦੇ ਛੁਪਣ ਵਾਲੇ ਸ਼ੱਕੀ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੇ ਹਨ, ਜਲਦ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।
25 ਗ੍ਰਾਮ ਹੈਰੋਇਨ ਸਣੇ ਔਰਤ ਕਾਬੂ
NEXT STORY