ਸੰਗਰੂਰ/ਭਵਾਨੀਗੜ੍ਹ(ਬੇਦੀ/ਵਿਕਾਸ)- ਧਾਰਮਿਕ ਅਸਥਾਨਾਂ ’ਤੇ ਬੇਅਦਬੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਬੀਤੀ ਰਾਤ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਭਵਾਨੀਗੜ੍ਹ ਸ਼ਹਿਰ ਦੇ ਨਜ਼ਦੀਕੀ ਪਿੰਡ ਘਾਬਦਾਂ ’ਚ ਸਥਿਤ ਇਕ ਮੰਦਿਰ ’ਚ ਹਿੰਦੂ ਦੇਵੀ-ਦੇਵਤਿਆਂ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਮੰਦਿਰ ’ਚ ਸਥਾਪਿਤ ਸ਼ਿਵ ਭਗਵਾਨ ਅਤੇ ਹਨੂਮਾਨ ਜੀ ਦੀਆਂ ਮੂਰਤੀਆਂ ਖੰਡਿਤ ਕਰ ਦਿੱਤੀਆਂ ਗਈਆਂ ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨੂੰ ਸਾੜ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ- ਪ੍ਰਬੰਧਕਾਂ ਨੇ ਦਿਖਾਈ ਤੰਗ ਦਿਲੀ, ਸਿੱਧੂ ਨੂੰ ਇਸ ਵਾਰ ਵੀ ਨਹੀਂ ਹੋਈ ਸਿਰੋਪਾਓ ਦੀ ਬਖਸ਼ਿਸ਼ : ਬਰਾੜ
ਪਿੰਡ ਵਾਸੀਆਂ ਨੂੰ ਸਵੇਰ ਹੋਣ ’ਤੇ ਇਸ ਸਬੰਧੀ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ’ਚ ਜੁਟ ਗਈ ਉਥੇ ਹੀ ਪਿੰਡ ਦੇ ਲੋਕਾਂ ਨੇ ਮੰਦਿਰ ਦੀ ਸਫ਼ਾਈ ਕਰ ਕੇ ਤਸਵੀਰਾਂ ਦੇ ਬਚੇ ਹੋਏ ਅਵਸ਼ੇਸ਼ਾਂ ਅਤੇ ਖੰਡਿਤ ਹੋਈਆਂ ਮੂਰਤੀਆਂ ਨੂੰ ਜਲ ਪ੍ਰਵਾਹ ਕਰ ਦਿੱਤਾ।
ਇਸ ਸਬੰਧੀ ਪਿੰਡ ਵਾਸੀ ਸੋਨੂੰ ਤੇ ਗਗਨਦੀਪ ਸਿੰਘ ਤੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਲੋਕਾਂ ਨੇ ਸਵੇਰੇ ਦੇਖਿਆ ਕਿ ਮੰਦਿਰ ਦੇ ਅੰਦਰ ਬੀਤੀ ਰਾਤ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨੂੰ ਅੱਗ ਲਾ ਕੇ ਸਾੜਨ ਦੀ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਹੋਇਆ ਸੀ ਤੇ ਹਨੂਮਾਨ ਜੀ ਦੀ ਮੂਰਤੀ ਸਮੇਤ ਭਗਵਾਨ ਸ਼ਿਵ ਜੀ ਦੇ ਸ਼ਿਵਲਿੰਗ ਦੇ ਉਪਰ ਜਲ ਚੜਾਉਣ ਵਾਲੇ ਘੜੇ ਨੂੰ ਵੀ ਤੋੜ ਕੇ ਨੁਕਸਾਨ ਪਹੁੰਚਾਇਆ ਗਿਆ ਸੀ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਵੱਲੋਂ ਕਾਂਗਰਸੀ ਵਰਕਰਾਂ ਨੂੰ ਸ਼ੁੱਕਰਵਾਰ ਪੰਜਾਬ ਭਵਨ 'ਚ ਚਾਹ ਦਾ ਸੱਦਾ
ਉਧਰ, ਮੌਕੇ ’ਤੇ ਪਹੁੰਚੇ ਡੀ.ਐੱਸ. ਪੀ. ਸੰਗਰੂਰ ਸੱਤਪਾਲ ਸ਼ਰਮਾ ਨੇ ਕਿਹਾ ਕਿ ਘਟਨਾ ਦਾ ਪਤਾ ਚੱਲਦਿਆਂ ਹੀ ਉਹ ਪੁਲਸ ਟੀਮ ਨਾਲ ਘਟਨਾ ਸਥਾਨ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੰਦਿਰ ’ਚ ਧਾਰਮਿਕ ਦੇਵੀ-ਦੇਵਤਿਆਂ ਦੀਆਂ ਫੋਟੋਆਂ ਨੂੰ ਅੱਗ ਲਾਈ ਗਈ ਹੈ ਤੇ ਮੰਦਿਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਪੁਲਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਕੇ ਸਲਾਖਾ ਪਿੱਛੇ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ- ਪ੍ਰਤਾਪ ਬਾਜਵਾ ਤੇ ਦੀਪੇਂਦਰ ਹੁੱਡਾ ਨੇ ਦਿੱਲੀ ਪੁਲਸ ਖ਼ਿਲਾਫ਼ ਅਧਿਕਾਰਤ ਮਤਾ ਦੀ ਉਲੰਘਣਾ ਦਾ ਦਿੱਤਾ ਨੋਟਿਸ
ਘਟਨਾ ਨੂੰ ਲੈ ਕੇ ਹਿੰਦੂ ਸੰਗਠਨਾਂ ’ਚ ਰੋਸ
ਪਿੰਡ ਘਾਬਦਾਂ ਵਿਖੇ ਮੰਦਿਰ ’ਚ ਅੱਗ ਲਾ ਕੇ ਦੇਵੀ ਦੇਵਤਿਆਂ ਦੀ ਬੇਅਦਬੀ ਕਰਨ ਦੇ ਮਾਮਲੇ ਨੂੰ ਲੈ ਕੇ ਹਿੰਦੂ ਸੰਗਠਨਾਂ ’ਚ ਰੋਸ ਪਾਇਆ ਜਾ ਰਿਹਾ ਹੈ। ਸ਼੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਇਕਾਈ ਭਵਾਨੀਗੜ੍ਹ ਦੇ ਪ੍ਰਧਾਨ ਵਰਿੰਦਰ ਸਿੰਗਲਾ ਤੇ ਸਰਪ੍ਰਸਤ ਵਿਨੋਦ ਸਿੰਗਲਾ ਸਮੇਤ ਸ਼ਿਵ ਸੈਨਾ ਬਾਲ ਠਾਕਰੇ ਹਲਕਾ ਪਾਤੜਾ ਦੇ ਇੰਚਾਰਜ ਅਸ਼ਵਨੀ ਸਿੰਗਲਾ, ਮੈਂਬਰ ਵਿਜੇ ਗਰਗ, ਮੁਨੀਸ਼ ਕੁਮਾਰ, ਅਜੇ ਗਰਗ, ਸੌਰਭ ਗਰਗ ਆਦਿ ਨੇ ਇਸ ਮੰਦਭਾਗੀ ਘਟਨਾ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਕਾਬੂ ਕਰ ਕੇ ਲੋਕਾਂ ਸਾਹਮਣੇ ਲਿਆਉਣ ਦੀ ਮੰਗ ਕੀਤੀ।
ਪ੍ਰਤਾਪ ਬਾਜਵਾ ਤੇ ਦੀਪੇਂਦਰ ਹੁੱਡਾ ਨੇ ਦਿੱਲੀ ਪੁਲਸ ਖ਼ਿਲਾਫ਼ ਅਧਿਕਾਰਤ ਮਤਾ ਦੀ ਉਲੰਘਣਾ ਦਾ ਦਿੱਤਾ ਨੋਟਿਸ
NEXT STORY