ਚੰਡੀਗੜ੍ਹ (ਆਸ਼ੀਸ਼): ਹਰਨਾਜ਼ ਸੰਧੂ ਨੇ 21 ਸਾਲ ਦੀ ਉਮਰ ਵਿਚ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਲਿਆ ਹੈ। ਮਿਸ ਡੀਵਾ ਮਿਸ ਯੂਨੀਵਰਸ ਇੰਡੀਆ 2021 ਦੇ ਖਿਤਾਬ ਦੇ ਬਾਅਦ ਤੋਂ ਹੀ ਉਨ੍ਹਾਂ ਨੇ ਮਿਸ ਯੂਨੀਵਰਸ 2021 ਦਾ ਤਾਜ ਜਿੱਤਣ ਲਈ ਜੀ ਜਾਨ ਨਾਲ ਮਿਹਨਤ ਸ਼ੁਰੂ ਕਰ ਦਿੱਤੀ ਸੀ। ਹਰਨਾਜ਼ ਮਾਡਲਿੰਗ ਅਤੇ ਪੰਜਾਬੀ ਫਿਲਮਾਂ ਵਿਚ ਜਾਣਿਆ ਪਛਾਣਿਆ ਨਾਂ ਹੈ ਪਰ ਉਨ੍ਹਾਂ ਨੂੰ ਵੀ ਇਸ ਮੁਕਾਮ ਤੱਕ ਪਹੁੰਚਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ। ਹਰਨਾਜ਼ ਨੇ ਟੀਨਏਜ਼ ਵਿਚ ਬਾਡੀ ਸ਼ੇਂਮਿਗ ਅਤੇ ਬੁਲਿੰਗ ਦਾ ਸਾਹਮਣਾ ਕੀਤਾ ਹੈ। ਲੋਕ ਵੇਖਕੇ ਮਾਚਿਸ ਦੀ ਤੀਲੀ ਕਹਿੰਦੇ ਸਨ। ਕੁਝ ਤੰਜ ਕਸਦੇ ਸਨ ਕਿ ਜ਼ਿਆਦਾ ਹਵਾ ਵਿਚ ਨਾ ਜਾਣਾ ਉੱਡ ਜਾਵੇਂਗੀ। ਖਿਤਾਬ ਆਪਣੇ ਨਾਂ ਕਰਨ ਤੋਂ ਬਾਅਦ ਉਹ ਪਲਟਕੇ ਵੇਖਦੀ ਹੈ ਤਾਂ ਸੋਚਦੀ ਹੈ ਕਿ ਉਸ ਸਮੇਂ ਜਿੰਨਾ ਡੇਗਿਆ ਗਿਆ, ਉਸਤੋਂ ਸਿੱਖਿਆ ਲੈ ਕੇ ਉਹ ਬਹੁਤ ਉੱਚੀ ਉੱਡ ਚੁੱਕੀ ਹੈ। ਹਰਨਾਜ਼ ਦੇ ਮਾਪਿਆਂ ਨੇ ਕਦੇ ਉਨ੍ਹਾਂ ’ਤੇ ਆਪਣੀਆਂ ਇੱਛਾਵਾਂ ਦਾ ਬੋਝ ਨਹੀਂ ਪਾਇਆ।
ਹਰਨਾਜ਼ ਰਾਜਨੀਤੀ ਖੇਤਰ ਵਿਚ ਕੰਮ ਕਰਨਾ ਚਾਹੁੰਦੀ ਹੈ ਇਸ ਲਈ ਉਹ ਸੈਕਟਰ 42 ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਲਰਜ਼ ਤੋਂ ਲੋਕ ਪ੍ਰਸ਼ਾਸਨ ਵਿਚ ਮਾਸਟਰਸ ਡਿਗਰੀ ਕਰ ਰਹੀ ਹੈ। ਮਾਂ ਗਾਇਨਾਕੋਲਾਜਿਸਟ ਡਾ. ਰਵਿੰਦਰ ਸਿੱਧੂ ਅਤੇ ਪਾਪਾ ਪੀ. ਐੱਸ. ਸਿੱਧੂ ਕਾਰੋਬਾਰੀ ਹਨ। ਹਰਨਾਜ਼ ਦੀ ਮਾਂ ਨੇ ਦੱਸਿਆ ਕਿ ਬੇਟੀ ਜੱਜ ਬਣਨਾ ਚਾਹੁੰਦੀ ਹੈ। ਹਰਨਾਜ਼ ਸੈਕਟਰ 40 ਸਥਿਤ ਸ਼ਿਵਾਲਿਕ ਪਬਲਿਕ ਸਕੂਲ ਦੀ ਵਿਦਿਆਰਥਣ ਰਹੀ। ਉਨ੍ਹਾਂ ਨੇ 12ਵੀਂ ਜਮਾਤ ਸੈਕਟਰ 35 ਸਥਿਤ ਖਾਲਸਾ ਸਕੂਲ ਤੋਂ ਕੀਤੀ ਹੈ। ਹਰਨਾਜ਼ ਨੂੰ ਥਿਏਟਰ ਵਿਚ ਕਾਫ਼ੀ ਦਿਲਚਸਪੀ ਹੈ, ਉਨ੍ਹਾਂ ਨੂੰ ਜਾਨਵਰਾਂ ਨਾਲ ਖਾਸ ਲਗਾਵ ਹੈ।
ਕੋਵਿਡ ਵਿਚ ਹਰਨਾਜ਼ ਨੇ ਸਭ ਤੋਂ ਵੱਡੀ ਸਿੱਖਿਆ ਲਈ ਹੈ ਕਿ ਦੂਜਿਆਂ ਦੀ ਮਦਦ ਕਰਨਾ। ਜਦੋਂ ਮਾਂ ਹਰ ਰੋਜ਼ ਪੀ. ਪੀ. ਟੀ. ਕਿੱਟ ਪਹਿਨਕੇ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ਦਾ ਦੁੱਖ ਦਰਦ ਵੰਡਦੀ ਸੀ ਤੱਦ ਉਹ ਘਰ ਵਿਚ ਕੁਕਿੰਗ ਕਰਨਾ ਸਿੱਖੀ। ਹਰਨਾਜ਼ ਆਪਣੀ ਮੈਂਟਲ ਹੈਲਥ ਨੂੰ ਲੈ ਕੇ ਬੜਬੋਲੀ ਹੈ ਜਿਸ ਲਈ ਯੋਗ ਮੈਡੀਟੇਂਸ਼ਨ ਦੇ ਜ਼ਰੀਏ ਖੁਦ ਵਿਚ ਬਦਲਾਅ ਕੀਤਾ। 2017 ਵਿਚ ਕਾਲਜ ਵਿਚ ਇੱਕ ਸ਼ੋਅ ਦੌਰਾਨ ਉਨ੍ਹਾਂ ਨੇ ਪਹਿਲੀ ਵਾਰ ਸਟੇਜ ਪਰਫਾਰਮੇਸ਼ ਕੀਤੀ ਸੀ। ਉਸਤੋਂ ਬਾਅਦ ਇਹ ਸਫਰ ਸ਼ੁਰੂ ਹੋ ਗਿਆ। ਉਨ੍ਹਾਂ ਨੂੰ ਘੋੜਸਵਾਰੀ, ਤੈਰਾਕੀ, ਐਕਟਿੰਗ, ਡਾਂਸਿੰਗ ਅਤੇ ਘੁੰਮਣ ਦਾ ਸ਼ੌਕ ਹੈ। ਉਹ ਜ਼ਿਆਦਾ ਖਾਂਦੀ ਜ਼ਰੂਰ ਹੈ ਪਰ ਫਿਟਨੈੱਸ ਦਾ ਧਿਆਨ ਰੱਖਦੀ ਹੈ।
ਸ਼ੱਕੀ ਵਿਅਕਤੀਆਂ ਦੀ ਸੂਚਨਾ ਮਿਲਣ ’ਤੇ ਫਗਵਾੜਾ ਦਾ ਪਿੰਡ ਭੁੱਲਾ ਰਾਏ ਪੁਲਸ ਛਾਉਣੀ ’ਚ ਤਬਦੀਲ
NEXT STORY