ਬਠਿੰਡਾ (ਵਿਜੈ ਵਰਮਾ) : ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਪੰਜਾਬ ਦੇ ਕਈ ਸ਼ਹਿਰਾਂ ਦੇ ਨਾਲ-ਨਾਲ ਬਠਿੰਡਾ ਨੂੰ ਵੀ ਬੀਤੀ ਰਾਤ ਨਿਸ਼ਾਨਾ ਬਣਾਇਆ ਗਿਆ ਪਰ ਇਸ ਹਮਲੇ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਫੇਲ੍ਹ ਕਰ ਦਿੱਤਾ। ਇੱਥੇ ਰਾਤ ਕਰੀਬ 10.30 ਵਜੇ ਅਸਮਾਨ 'ਚ 4 ਡਰੋਨ ਮਿਜ਼ਾਈਲਾਂ ਦੇਖੀਆਂ ਗਈਆਂ। ਪ੍ਰਤੱਖਦਰਸ਼ੀਆਂ ਨੇ ਇਹ ਦ੍ਰਿਸ਼ ਆਪਣੇ ਮੋਬਾਇਲਾਂ ’ਚ ਕੈਦ ਕਰ ਲਏ। ਧਮਾਕਿਆਂ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ : ਮੋਹਾਲੀ 'ਚ ਰਾਤ 8 ਵਜੇ ਤੋਂ ਬਾਅਦ ਬਜ਼ਾਰ ਬੰਦ ਕਰਨ ਦੇ ਹੁਕਮ, ਪੁਲਸ ਕਰ ਰਹੀ ANNOUNCEMENT
ਜਿਵੇਂ ਹੀ ਧਮਾਕੇ ਹੋਏ, ਕਈ ਇਲਾਕਿਆਂ 'ਚ ਬਿਜਲੀ ਚਲੀ ਗਈ ਅਤੇ ਹਨ੍ਹੇਰਾ ਛਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਕ ਮਿਜ਼ਾਈਲ ਬੀੜ ਤਲਾਬ ਬਸਤੀ ਨੰਬਰ-4 'ਚ, ਦੂਜੀ ਲਾਲ ਸਿੰਘ ਬਸਤੀ ਵਿੱਚ ਅਤੇ ਤੀਜੀ ਪਿੰਡ ਤੁੰਗਾਵਾਲੀ ਵਿੱਚ ਡਿੱਗੀ। ਹਾਲਾਂਕਿ ਇਹ ਬੰਬ ਖੇਤਾਂ 'ਚ ਡਿੱਗਣ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ। ਇਹ ਧਮਾਕੇ ਇੰਨੇ ਜ਼ੋਰਦਾਰ ਸਨ ਕਿ ਨੇੜਲੇ ਘਰਾਂ ਦੀਆਂ ਖਿੜਕੀਆਂ ਅਤੇ ਕੱਚ ਕੰਬਣ ਲੱਗ ਪਏ। ਕਈ ਲੋਕ ਡਰ ਦੇ ਕਾਰਨ ਆਪਣੇ ਘਰਾਂ ਦੀ ਬੱਤੀਆਂ ਬੰਦ ਕਰਕੇ ਬਾਹਰ ਨਿਕਲ ਆਏ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸਵੇਰੇ-ਸਵੇਰੇ ਸਾਇਰਨ ਵੱਜਣੇ ਸ਼ੁਰੂ, ਮੋਹਾਲੀ ਵੀ ਅਲਰਟ 'ਤੇ
ਕੁੱਝ ਸਮੇਂ ਲਈ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਦਾ ਦੌਰ ਚੱਲਿਆ। ਲੋਕਾਂ ਨੇ ਸਾਇਰਨਾਂ ਦੀਆਂ ਆਵਾਜ਼ਾਂ ਵੀ ਸੁਣੀਆਂ ਪਰ ਹਾਲਾਤ ਕਾਬੂ ’ਚ ਆਉਣ ਤੋਂ ਬਾਅਦ ਲੋਕ ਹੌਲੀ-ਹੌਲੀ ਆਪਣੇ ਘਰਾਂ ਨੂੰ ਵਾਪਸ ਪਰਤ ਗਏ। ਫਿਲਹਾਲ ਸੁਰੱਖਿਆ ਏਜੰਸੀਆਂ ਘਟਨਾ ਦੇ ਸਥਾਨਾਂ ਦੀ ਜਾਂਚ ’ਚ ਜੁੱਟ ਗਈਆਂ ਹਨ ਅਤੇ ਮਲਬੇ ਤੋਂ ਮਿਲੇ ਮਿਜ਼ਾਈਲਾਂ ਦੇ ਟੁਕੜਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਗ ਦੇ ਹਾਲਾਤ ਵਿਚਾਲੇ ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ, CM ਮਾਨ ਨੇ ਕੀਤਾ ਐਲਾਨ
NEXT STORY