ਫਿਰੋਜ਼ਪੁਰ (ਸਨੀ) - ਫਿਰੋਜ਼ਪੁਰ ਦੇ ਪਿੰਡ ਬੱਗੇ ਕੇ ਪਿੱਪਲ 'ਚ 14 ਮਾਰਚ 2019 ਨੂੰ ਘਰ ਦੇ ਬਾਹਰ ਫੋਨ 'ਤੇ ਗੱਲ ਕਰਦੀ ਮਹਿਲਾ ਨੂੰ ਕੁਝ ਵਿਅਕਤੀ ਅਗਵਾ ਕਰਕੇ ਲੈ ਗਏ ਸਨ, ਜਿਸ ਨੂੰ ਲੱਭਣ 'ਚ ਪੁਲਸ ਪਾਰਟੀ ਅਸਫਲ ਸਿੱਧ ਹੋਈ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਦੀ ਢਿੱਲੀ ਕਾਰਵਾਈ ਦੇ ਖਿਲਾਫ ਅੱਜ ਐੱਸ.ਐੱਸ.ਪੀ. ਦੇ ਦਫਤਰ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਦੱਸਣਯੋਗ ਹੈ ਕਿ ਆਸਟ੍ਰੇਲੀਆਂ ਤੋਂ ਆਈ ਰਵਨੀਤ ਕੌਰ ਆਪਣੀ 6 ਸਾਲਾਂ ਬੱਚੀ ਨਾਲ ਭਾਰਤ ਆਈ ਹੋਈ ਸੀ। ਕੁਝ ਦਿਨ ਪਹਿਲਾਂ ਜਦੋਂ ਉਹ ਆਪਣੇ ਪੇਕੇ ਘਰ ਦੇ ਬਾਹਰ ਪਤੀ ਦਾ ਫੋਨ ਸੁਣ ਰਹੀ ਸੀ ਤਾਂ ਉਸ ਨੂੰ ਕੁਝ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ, ਜਿਸ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਸੀ ਪਰ ਅਜੇ ਤੱਕ ਪੁਲਸ ਦੇ ਹੱਥ ਕੁਝ ਨਹੀਂ ਲੱਗਾ। ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਡੀ.ਐੱਸ.ਪੀ. ਦੇ ਦਫਤਰ ਦੇ ਬਾਹਰ ਰੋਸ ਧਰਨਾ ਦਿੰਦੇ ਹੋਏ ਰਵਨੀਤ ਨੂੰ ਜਲਦੀ ਤੋਂ ਜਲਦੀ ਲੱਭਣ ਦੀ ਗੁਹਾਰ ਲਗਾਈ ਹੈ, ਤਾਂਕਿ ਉਸ ਦੀ 6 ਸਾਲਾਂ ਮਾਸੂਮ ਬੱਚੀ ਆਪਣੀ ਮਾਂ ਨੂੰ ਮਿਲ ਸਕੇ।
ਫੀਸ ਨਾ ਭਰਨ 'ਤੇ ਪੇਪਰ 'ਚ ਬੈਠਣ ਤੋਂ ਰੋਕਿਆ, ਵਿਦਿਆਰਥਣ ਨੇ ਖਾਧਾ ਜ਼ਹਿਰ
NEXT STORY