ਫਰੀਦਕੋਟ (ਰਾਜਨ) : ਫਰੀਦਕੋਟ ਦੇ ਕਾਨਵੈਂਟ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਾ 11 ਸਾਲਾ ਵਿਦਿਆਰਥੀ ਬੀਤੇ ਦਿਨੀਂ ਲਾਪਤਾ ਹੋ ਗਿਆ ਸੀ। ਜਾਣਕਾਰੀ ਮੁਤਾਬਕ ਪੁਲਸ ਨੇ ਉਸ ਨੂੰ ਅੱਜ ਜ਼ੀਰਾ ਤੋਂ ਬਰਾਮਦ ਕਰ ਲਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ। ਦੱਸ ਦੇਈਏ ਕਿ ਬੀਤੇ ਦਿਨੀਂ ਵਿਦਿਆਰਥੀ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸਾਈਕਲ ਰਾਹੀਂ ਘਰ ਲਈ ਰਵਾਨਾ ਹੋਇਆ ਸੀ ਪਰ ਸ਼ਾਮ ਤੱਕ ਘਰ ਨਹੀਂ ਪਹੁੰਚਿਆ। ਪਰਿਵਾਰ ਨੇ ਪਹਿਲਾਂ ਆਪਣੇ ਪੱਧਰ 'ਤੇ ਬੱਚੇ ਦੀ ਭਾਲ ਕੀਤੀ ਤੇ ਫਿਰ ਦੇਰ ਸ਼ਾਮ ਪੁਲਸ ਨੂੰ ਸੂਚਨਾ ਦਿੱਤੀ। ਅੱਜ ਪੁਲਸ ਨੂੰ ਜ਼ੀਰਾ ਤੋਂ ਬੱਚੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਬੱਚੇ ਨੂੰ ਫਰੀਦਕੋਟ ਲਿਆਂਦਾ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ- ਸ਼ਰਮਸਾਰ ਹੋਇਆ ਪਵਿੱਤਰ ਰਿਸ਼ਤਾ, ਅਧਿਆਪਕ ਨੇ 11ਵੀਂ ਕਲਾਸ ਦੀ ਵਿਦਿਆਰਥਣ ਦੀ ਰੋਲ ਦਿੱਤੀ ਪੱਤ
ਇਸ ਮਾਮਲੇ ਵਿੱਚ ਡੀ. ਐੱਸ. ਪੀ. ਜਸਮੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਸਾਈਕਲ ’ਤੇ ਨੈਸ਼ਨਲ ਹਾਈਵੇ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਰਾਤ ਸਮੇਂ ਜ਼ੀਰਾ ਨੇੜੇ ਇਕ ਵਿਅਕਤੀ ਨੇ ਉਸ ਨੂੰ ਆਪਣੇ ਨਾਲ ਰੱਖ ਲਿਆ ਅਤੇ ਸਵੇਰੇ ਫਰੀਦਕੋਟ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚੇ ਦੇ ਲਾਪਤਾ ਹੋਣ ਦੇ ਕਾਰਨਾਂ ਬਾਰੇ ਪਰਿਵਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਪਰਿਵਾਰ ਆਪਣੇ ਪੱਧਰ 'ਤੇ ਬੱਚੇ ਦੀ ਕਾਊਂਸਲਿੰਗ ਕਰੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਸੰਘਣੀ ਧੁੰਦ ਲੋਕਾਂ ਲਈ ਬਣੀ ਆਫਤ, ਸਕੂਲਾਂ ਦੇ ਸਮੇਂ ’ਚ ਤਬਦੀਲੀ ਦੀ ਮੰਗ
NEXT STORY