ਭਵਾਨੀਗੜ,(ਕਾਂਸਲ) : ਸਥਨਾਕ ਸ਼ਹਿਰ ਨੇੜਲੇ ਪਿੰਡ ਝਨੇੜੀ ਵਸਨੀਕ ਸਰਕਾਰੀ ਹਾਈ ਸਕੂਲ ਪਿੰਡ ਕਪਿਆਲ ਵਿਖੇ 9ਵੀਂ ਜਮਾਤ 'ਚ ਪੜਦੇ ਇਕ 14 ਸਾਲਾਂ ਬੱਚੇ ਦੇ ਭੇਦ ਭਰੀ ਹਾਲਤ 'ਚ ਲਾਪਤਾ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੋਸ਼ਲ ਮੀਡੀਆਂ 'ਤੇ ਵਾਇਰਲ ਹੋਈ ਬੱਚੇ ਦੀ ਗੁੰਮਸੁਦਗੀ ਦੀ ਪੋਸਟ ਤੋਂ ਬਾਅਦ ਇਲਾਕੇ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਪੁਲਸ ਨੂੰ ਬੱਚੇ ਦੇ ਗੁੰਮਸੁਦਗੀ ਬਾਰੇ ਦਿੱਤੀ ਦਰਖਾਸਤ 'ਚ ਲੜਕੇ ਦੇ ਦਾਦਾ ਨੈਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਕਰਨਵੀਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਝਨੇੜੀ ਜੋ ਕਿ ਸਰਕਾਰੀ ਹਾਈ ਸਕੂਲ ਪਿੰਡ ਕਪਿਆਲ ਵਿਖੇ ਨੌਵੀਂ ਜਮਾਤ 'ਚ ਪੜਦਾ ਹੈ, ਬੀਤੇ ਕੱਲ ਰੋਜ਼ਾਨਾਂ ਦੀ ਤਰਾਂ ਆਪਣੇ ਸਾਇਕਲ ਰਾਹੀਂ ਸਕੂਲ ਪੜਨ ਲਈ ਗਿਆ ਸੀ ਪਰ ਛੁੱਟੀ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ, ਜਿਸ ਦੀ ਉਨ੍ਹਾਂ ਕਾਫੀ ਤਲਾਸ਼ ਕੀਤੀ ਹੈ। ਇਸ ਸੰਬੰਧੀ ਪੁਲਸ ਚੈਕ ਪੋਸਟ ਘਰਾਚੋਂ ਦੇ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਪੂਰੀ ਗੰਭੀਰਤਾਂ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਵਲੋਂ ਇਸ ਸੰਬੰਧੀ ਸਕੂਲ ਦੇ ਅਧਿਆਪਕਾਂ ਤੋਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਅਧਿਆਪਕਾਂ ਨੇ ਦੱਸਿਆ ਕਿ ਉਕਤ ਬੱਚਾ 21 ਜੁਲਾਈ ਤੋਂ ਹੀ ਸਕੂਲ ਨਹੀਂ ਸੀ ਆ ਰਿਹਾ ਅਤੇ ਇਹ ਬੱਚਾ ਰੋਜ਼ਾਨਾਂ ਆਪਣੇ ਘਰੋਂ ਸਾਇਕਲ ਰਾਹੀਂ ਸਕੂਲ ਜਾਣ ਲਈ ਕਹਿ ਕੇ ਆ ਜਾਂਦਾ ਸੀ ਪਰ ਇਸ ਦੀ ਪੜਾਈ 'ਚ ਦਿਲਚਸਪੀ ਨਾ ਹੋਣ ਕਾਰਨ ਇਹ ਰਸਤੇ ਵਿਚ ਹੀ ਪਿੰਡ ਬਟਰਿਆਣਾ ਵਿਖੇ ਹੋਰ ਬੱਚਿਆਂ ਨਾਲ ਖੇਡ ਕੇ ਸਕੂਲ ਟਾਇਮ ਤੋਂ ਬਾਅਦ ਘਰ ਵਾਪਸ ਚਲਾ ਜਾਂਦਾ ਸੀ ਤੇ ਜਦੋਂ ਅਧਿਆਪਕਾਂ ਨੂੰ ਇਸ ਬਾਰੇ ਪਤਾ ਚਲਿਆਂ ਤਾਂ ਉਨ੍ਹਾਂ ਕੋਲ ਇਸ ਦੇ ਮਾਪਿਆਂ ਦਾ ਕੋਈ ਸੰਪਰਕ ਨੰਬਰ ਨਾ ਹੋਣ ਕਾਰਨ ਉਨ੍ਹਾਂ ਇਸ ਬੱਚੇ ਦੇ ਸਕੂਲ ਨਾ ਆ ਕੇ ਰਸਤੇ 'ਚ ਹੀ ਖੇਡ ਕੇ ਵਾਪਸ ਮੁੜ ਜਾਣ ਸੰਬੰਧੀ ਉਸ ਦੇ ਘਰ ਸੁਨੇਹਾ ਲਗਾਉਣ ਲਈ ਕਿਸੇ ਦੀ ਜਿੰਮੇਵਾਰੀ ਲਗਾਈ ਸੀ। ਜਿਸ ਦਾ ਇਸ ਬੱਚੇ ਨੂੰ ਪਤਾ ਚਲ ਗਿਆ ਤੇ ਸਾਇਦ ਇਸੇ ਡਰ ਕਾਰਨ ਇਹ ਬੀਤੇ ਕੱਲ ਸਾਇਕਲ ਰਾਹੀ ਘਰੋਂ ਤਾਂ ਆ ਗਿਆ ਪਰ ਘਰ ਵਾਪਿਸ ਨਹੀਂ ਗਿਆ। ਜਿਸ ਨੂੰ ਲੱਭਣ ਲਈ ਪੁਲਸ ਵਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ। ਇਸ ਸੰਬੰਧੀ ਸਕੂਲ ਦੇ ਪਿੰ੍ਰਸੀਪਲ ਨਿਖਲ ਰੰਜਨ ਮੰਡਲ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਹ ਬੱਚਾ 21 ਜੁਲਾਈ ਤੋਂ ਹੀ ਸਕੂਲ ਨਹੀਂ ਸੀ ਆ ਰਿਹਾ। ਇਸ ਬੱਚੇ ਦੇ ਗੁੰਮ ਹੋਣ ਸੰਬੰਧੀ ਵੀ ਅੱਜ ਸੋਸ਼ਲ ਮੀਡੀਆਂ 'ਤੇ ਉਸ ਦੀਆਂ ਫੋਟੋ ਸਮੇਤ ਇਕ ਪੋਸਟ ਵਾਇਰਲ ਹੋਈ। ਜਿਸ ਵਿਚ ਦਿੱਤੇ ਗਏ ਨੰਬਰ ਉਪਰ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਨੰਬਰ ਨੈਟਵਰਕ ਕਬਰੇਜ ਤੋਂ ਬਾਹਰ ਆ ਰਿਹਾ ਸੀ।
ਅਮਰੀਕਾ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
NEXT STORY