ਹੁਸ਼ਿਆਰਪੁਰ (ਅਸ਼ਵਨੀ)— ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਦੇ 4 ਮਹੀਨੇ ਪਹਿਲਾਂ ਲਾਪਤਾ ਵਿਦਿਆਰਥੀ ਲਖਵੀਰ ਸਿੰਘ ਉਰਫ ਲੱਕੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਲੱਕੀ ਦਾ ਪਿਤਾ ਮਲਕੀਤ ਸਿੰਘ ਜੋ ਇਕ ਪ੍ਰਾਈਵੇਟ ਸਕੂਲ 'ਚ ਬੱਸ ਡਰਾਈਵਰ ਹੈ, ਨੇ ਦੱਸਿਆ ਕਿ ਉਸ ਦਾ 17 ਸਾਲਾ ਲੜਕਾ ਲਖਵੀਰ ਸਿੰਘ ਉਰਫ ਲੱਕੀ 14 ਸਤੰਬਰ 2017 ਨੂੰ ਸਵੇਰੇ 7.15 ਵਜੇ ਆਪਣੇ ਘਰੋਂ ਸਤੌਰ ਤੋਂ ਮੋਪੇਡ 'ਤੇ ਸਕੂਲ ਗਿਆ ਸੀ। ਲਖਵੀਰ ਜੋ ਕਿ 10+2 ਦਾ ਵਿਦਿਆਰਥੀ ਹੈ, ਨਾ ਤਾਂ ਸਕੂਲ ਪਹੁੰਚਿਆ ਅਤੇ ਨਾ ਹੀ ਵਾਪਸ ਘਰ ਆਇਆ।
ਮਲਕੀਤ ਸਿੰਘ ਨੇ ਦੱਸਿਆ ਕਿ ਕਾਫੀ ਭਾਲ ਕਰਨ ਤੋਂ ਬਾਅਦ ਵੀ ਲਖਵੀਰ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਸਬੰਧੀ ਥਾਣਾ ਹਰਿਆਣਾ ਦੀ ਪੁਲਸ ਨੇ ਅਗਵਾ ਦੇ ਦੋਸ਼ 'ਚ ਧਾਰਾ 365 ਤਹਿਤ ਕੇਸ ਵੀ ਦਰਜ ਕੀਤਾ ਸੀ। ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਲੱਕੀ ਦੀ ਮੋਪੇਡ ਬੱਸ ਸਟੈਂਡ ਕੋਲੋਂ ਲਾਵਾਰਿਸ ਹਾਲਤ 'ਚ ਮਿਲੀ ਸੀ। ਮਲਕੀਤ ਸਿੰਘ ਨੇ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੂੰ ਫਰਿਆਦ ਕੀਤੀ ਹੈ ਕਿ ਲੱਕੀ ਦਾ ਸੁਰਾਗ ਲਾਉਣ ਲਈ ਸੀਨੀਅਰ ਪੁਲਸ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾਵੇ।
ਚੋਰੀ ਦੇ ਦੋਸ਼ਾਂ 'ਚ ਜੇਵਰਾਤ ਕਾਰੀਗਰ 'ਤੇ ਮਾਮਲਾ ਦਰਜ
NEXT STORY