ਕਰਤਾਰਪੁਰ (ਸਾਹਨੀ)— ਪਿਛਲੇ ਚਾਰ ਦਿਨਾਂ ਤੋਂ ਲਾਪਤਾ ਭੁਲੱਥ ਇਲਾਕੇ ਨਾਲ ਸੰਬੰਧਤ ਅਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਕਾਲਜ ਵਿਚ ਪ੍ਰੋਫੈਸਰ ਦਿਲਬਾਗ ਸਿੰਘ ਦੀ ਐਤਵਾਰ ਕਰਤਾਰਪੁਰ ਰੇਲਵੇ ਸਟੇਸ਼ਨ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਡੇਰਾ ਬਾਬਾ ਪੰਜ ਪੀਰ ਨੇੜੇ ਝਾੜੀਆਂ ਵਿਚ ਬੁਰੀ ਤਰ੍ਹਾਂ ਖਰਾਬ ਹਾਲਤ ਵਿਚ ਭੇਤਭਰੇ ਹਾਲਾਤ ਵਿਚ ਲਾਸ਼ ਮਿਲੀ, ਜਿਸ ਨੂੰ ਜੀ. ਆਰ. ਪੀ. ਨੇ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਅਤੇ ਬਿਸਰਾ ਲੈ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਇਸ ਸਬੰਧੀ ਜੀ. ਆਰ. ਪੀ. ਦੇ ਹੈੱਡ ਕਾਂਸਟੇਬਲ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ 8 ਮਾਰਚ ਨੂੰ ਉਕਤ ਪ੍ਰੋਫੈਸਰ ਨੂੰ ਲੱਭਦੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰੇਲਵੇ ਸਟੇਸ਼ਨ ਆਏ ਸਨ ਅਤੇ ਇਨ੍ਹਾਂ ਨੂੰ ਡੇਰਾ ਪੰਜ ਪੀਰ ਨੇੜੇ ਪ੍ਰੋਫੈਸਰ ਦਿਲਬਾਗ ਸਿੰਘ ਦਾ ਮੋਟਰਸਾਈਕਲ ਵੀ ਮਿਲ ਗਿਆ ਸੀ ਅਤੇ ਪਿਛਲੇ ਚਾਰ ਦਿਨਾਂ ਤਂੋ ਦਿਲਬਾਗ ਸਿੰਘ ਦੀ ਭਾਲ ਜਾਰੀ ਸੀ।
ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ ਕਰੀਬ 8 ਵਜੇ ਜੀ. ਆਰ. ਪੀ. ਥਾਣੇ ਵਿਚ ਇਕ ਬਿਹਾਰੀ ਮਜ਼ਦੂਰ ਨੇ ਉਨ੍ਹਾਂ ਨੂੰ ਝਾੜੀਆਂ ਵਿਚ ਪਈ ਬੁਰੀ ਤਰ੍ਹਾਂ ਖਰਾਬ ਹੋਈ ਲਾਸ਼ ਬਾਰੇ ਦੱਸਿਆ। ਉਨ੍ਹਾਂ ਮੌਕੇ 'ਤੇ ਜਾ ਕੇ ਰੇਲਵੇ ਲਾਈਨ ਖੰਭਾ ਨੰ. 448/25-27 ਨੇੜੇ ਝਾੜੀਆਂ ਵਿਚੋਂ ਲਾਸ਼ ਕਬਜ਼ੇ ਵਿਚ ਲਈ ਤੇ ਖਦਸ਼ਾ ਪ੍ਰਗਟਾਇਆ ਕਿ ਪ੍ਰੋਫੈਸਰ ਦੀ ਮੌਤ ਭੇਤਭਰੇ ਹਾਲਾਤ ਵਿਚ ਸ਼ਾਇਦ 8 ਮਾਰਚ ਨੂੰ ਹੀ ਹੋ ਗਈ ਹੋ ਸਕਦੀ ਹੈ ਅਤੇ ਇਸ ਸੰਬੰਧੀ ਪ੍ਰੋਫੈਸਰ ਦੇ ਸਰੀਰ ਦਾ ਬਿਸਰਾ ਲੈ ਲਿਆ ਗਿਆ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਮੌਤ ਦਾ ਕਾਰਨ ਜ਼ਹਿਰ ਖਾਣ, ਗੱਡੀ ਦੀ ਲਪੇਟ ਵਿਚ ਆਉਣ ਜਾਂ ਹੋਰ ਕੋਈ ਕਾਰਨਾਂ ਕਰਕੇ ਹੋਈ ਹੈ।
ਤੇਜ ਰਫਤਾਰ ਕਾਰ ਨੇ ਥ੍ਰੀ ਵੀਲਰ ਨੂੰ ਮਾਰੀ ਟੱਕਰ, 8 ਜ਼ਖਮੀ
NEXT STORY