ਪੱਟੀ/ਤਰਨਤਾਰਨ (ਸੌਰਭ,ਬਲਵਿੰਦਰ ਕੌਰ, ਸੋਢੀ) - 15 ਦਿਨ ਪਹਿਲਾਂ ਦੋਸਤ ਨਾਲ ਘਰੋਂ ਬਾਹਰ ਗਏ ਨੌਜਵਾਨ ਦੀ ਲਾਸ਼ ਅੱਜ ਪੱਟੀ ਨਹਿਰ ਤੋਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 24 ਫਰਵਰੀ ਨੂੰ ਪਿੰਡ ਕੈਰੋਂ ਦੇ ਨੌਜਵਾਨ ਗੁਰਭੇਜ ਸਿੰਘ ਉਰਫ ਸ਼ੇਰਾ ਪੁੱਤਰ ਹਰਪਾਲ ਸਿੰਘ ਨੂੰ ਉਸਦਾ ਦੋਸਤ ਗੁਰਜੰਟ ਸਿੰਘ ਘਰੋਂ ਲੈ ਕੇ ਗਿਆ ਸੀ, ਜੋ ਵਾਪਰ ਘਰ ਨਹੀਂ ਆਇਆ। ਘਰ ਵਾਪਸ ਨਾ ਆਉਣ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਅਤੇ ਆਪਣੇ ਰਿਸ਼ਤੇਦਾਰਾਂ ਪਾਸੋ ਛਾਣਬੀਣ ਕੀਤੀ ਜਾ ਰਹੀ ਸੀ। ਨੌਜਵਾਨ ਦੀ ਭਾਲ ਕਰ ਰਹੀ ਪੁਲਸ ਨੂੰ ਅੱਜ 15 ਦਿਨਾਂ ਬਾਅਦ ਉਪਰੋਕਤ ਨੌਜ਼ਵਾਨ ਦੀ ਗਲੀ ਸੜੀ ਲਾਸ਼ ਪੱਟੀ ਨਹਿਰ ਦੀ ਪਟੜੀ ਤੋਂ ਬਰਾਮਦ ਹੋਈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਪੋਸਟ ਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤਾ।
ਮ੍ਰਿਤਕ ਦੇ ਭਰਾ ਨਿਰਮਲ ਸਿੰਘ, ਤਰਸੇਮ ਸਿੰਘ ਤੇ ਮਾਮਾ ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੀ 24 ਫਰਵਰੀ ਨੂੰ ਗੁਰਭੇਜ ਸਿੰਘ ਉਰਫ ਸ਼ੇਰਾ ਨੂੰ ਉਸਦਾ ਦੋਸਤ ਗੁਰਜੰਟ ਸਿੰਘ ਘਰੋਂ ਬੁਲਾ ਕੇ ਲੈ ਗਿਆ ਅਤੇ ਨਾਲ ਸਾਡਾ ਮੋਟਰਸਾਈਕਲ ਪੀ.ਬੀ.46 ਕੇ 3044 ਵੀ ਨਾਲ ਲੈ ਗਿਆ ਸੀ। ਉਸ ਦਿਨ ਤੋਂ ਬਾਅਦ ਗੁਰਭੇਜ ਲਾਪਤਾ ਚੱਲ ਰਿਹਾ ਸੀ। ਜਿਸ ਸਬੰਧੀ ਪੁਲਸ ਨੂੰ ਲਾਪਤਾ ਹੋਣ ਸਬੰਧੀ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਗੁਰਭੇਜ ਨੂੰ ਉਸਦੇ ਦੋਸਤ ਨਿਸ਼ਾਨ ਸਿੰਘ ਨੇ ਜਾਨੋ ਮਾਰ ਕੇ ਉਸ ਦੀ ਲਾਸ਼ ਪੱਟੀ ਨਹਿਰ ਵਿਚ ਸੁੱਟ ਦਿੱਤੀ ਹੈ, ਜਿਸ ਨੂੰ ਪੁਲਸ ਨੇ ਬਰਾਮਦ ਕੀਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਮ੍ਰਿਤਕ ਦੇ ਦੋਸ਼ੀ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਉਸਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਉਸ ਕੋਲੋ ਸਾਡਾ ਮੋਟਰ ਸਾਈਕਲ ਦਿਵਾਈਆ ਜਾਵੇ। ਇਸ ਸਬੰਧੀ ਏ.ਐੱਸ.ਆਈ ਸਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਦੋਸ਼ੀ ਗੁਰਜੰਟ ਸਿੰਘ ਖਿਲਾਫ ਮੁੱਕਦਮਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
Punjab Wrap Up : ਪੜ੍ਹੋ 08 ਮਾਰਚ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
NEXT STORY