ਨਵਾਂਸ਼ਹਿਰ : ਸ਼ਿਮਲਾ ਤੋਂ 50 ਕਿਲੋਮੀਟਰ ਦੂਰ ਬੱਦਲ ਫਟਣ ਕਾਰਨ ਸੁੰਨੀ ਦੇ ਲੋਟੀ ਨਾਲੇ 'ਚ ਆਏ ਹੜ੍ਹ ਦੌਰਾਨ ਦੋਸਤਾਂ ਸਮੇਤ ਰੁੜ੍ਹੇ ਪੰਜਾਬੀ ਦੀ ਲਾਸ਼ ਮਿਲ ਗਈ ਹੈ, ਜਿਸ ਤੋਂ ਬਾਅਦ ਨਮ ਅੱਖਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਅਮਨਪ੍ਰੀਤ ਸਿੰਘ ਦੇ ਰੂਪ 'ਚ ਹੋਈ ਹੈ।
ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਦੇ ਪਿੰਡ ਰਾਣੇਵਾਲ ਦੇ 7 ਨੌਜਵਾਨ ਸਕਾਰਪੀਓ ਗੱਡੀ 'ਚ ਸਵਾਰ ਹੋ ਕੇ ਸ਼ਿਮਲਾ ਘੁੰਮਣ ਗਏ ਸਨ। ਸ਼ਿਮਲਾ ਘੁੰਮਣ ਦੇ ਬਾਅਦ ਸੱਤੇ ਨੌਜਵਾਨ ਇਕ ਗਾਈਡ ਦੀ ਮਦਦ ਨਾਲ ਸਤਲੁਜ 'ਚ ਰਾਫਿਟੰਗ ਦੇ ਲਈ ਚਲੇ ਗਏ। ਹਾਦਸੇ 'ਚ ਬਚੇ ਪਿੰਡ ਦੇ ਇਕ ਨੌਜਵਾਨ ਸੁਖਬੀਰ ਸਿੰਘ ਨੇ ਆਪਣੇ ਪਿਤਾ ਦਰਸ਼ਨ ਸਿੰਘ ਨੂੰ ਦੱਸਿਆ ਕਿ ਉਪਰਲੇ ਇਲਾਕੇ ਵਿਚ ਬੱਦਲ ਫਟਣ ਨਾਲ ਲੋਟੀ ਨਾਲੇ ਵਿਚ ਇਕ ਦਮ ਹੜ੍ਹ ਆ ਗਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਸਕਾਰਪੀਓ ਦੀ ਵਿਚਕਾਰਲੀ ਸੀਟ 'ਤੇ ਬੈਠੇ ਤਿੰਨ ਲੋਕਾਂ ਨੇ ਦੋਹਾਂ ਪਾਸਿਆਂ ਦੀਆਂ ਖਿੜਕੀਆਂ ਖੋਲ੍ਹ ਕੇ ਦਰੱਖਤਾਂ ਨੂੰ ਫੜ੍ਹ ਲਿਆ, ਜਦੋਂ ਕਿ ਉਨ੍ਹਾਂ ਦੇ ਬਾਕੀ ਦੋਸਤ ਪਾਣੀ ਦੇ ਵਹਾਅ 'ਚ ਰੁੜ੍ਹ ਗਏ।
ਹਰਸਿਮਰਤ ਬਾਦਲ ਦੀ ਕਾਂਗਰਸ ਤੇ ਆਪ ਨੂੰ ਚਿਤਾਵਨੀ, ਕਿਹਾ ਪੰਜਾਬ ਨੂੰ ਬਦਨਾਮ ਕਰਨਾ ਛੱਡ ਦਿਓ
NEXT STORY