ਭਵਾਨੀਗੜ੍ਹ (ਵਿਕਾਸ) : ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸ਼ਨੀਵਾਰ ਨੂੰ ਇੱਥੇ ਮਾਰਕਿਟ ਕਮੇਟੀ ਦਫਤਰ ਵਿਖੇ ਖੇਤੀਬਾੜੀ ਹਾਦਸਾ ਪੀੜਤਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ। ਇਸ ਮੌਕੇ ਪਰਮਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਘਨੌੜਰਾਜਪੂਤਾਂ, ਕਿਰਨਪਾਲ ਕੌਰ ਪਤਨੀ ਬਲਕਾਰ ਰਾਮ ਵਾਸੀ ਪਿੰਡ ਝਨੇੜੀ, ਭਰਪੂਰ ਸਿੰਘ ਪੁੱਤਰ ਜੱਗਰ ਸਿੰਘ ਵਾਸੀ ਪਿੰਡ ਨਾਗਰਾ, ਪ੍ਰਿਤਪਾਲ ਕੌਰ ਪਤਨੀ ਜਗਦੀਪ ਸਿੰਘ ਵਾਸੀ ਪਿੰਡ ਘਨੌੜ ਜੱਟਾਂ ਤੇ ਬਲਜੀਤ ਕੌਰ ਪਤਨੀ ਹਰਬੰਸ ਸਿੰਘ ਵਾਸੀ ਪਿੰਡ ਸੰਤੋਖਪੁਰਾ ਨੂੰ ਦੋ-ਦੋ ਲੱਖ, ਸੰਦੀਪ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਪਿੰਡ ਮੁਨਸ਼ੀਵਾਲਾ ਨੂੰ 40 ਹਜ਼ਾਰ, ਗੁਰਜਿੰਦਰ ਸਿੰਘ ਪੁੱਤਰ ਮਾੜਾ ਸਿੰਘ ਵਾਸੀ ਪਿੰਡ ਝਨੇੜੀ, ਮੋਤੀ ਖਾਨ ਪੁੱਤਰ ਫਜਲ ਖਾਨ ਵਾਸੀ ਪਿੰਡ ਭੱਟੀਵਾਲ ਕਲਾਂ, ਪੱਪੂ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਮਹਿਸਮਪੁਰ ਤੇ ਰਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਫਤਿਹਗੜ੍ਹ ਭਾਦਸੋਂ ਨੂੰ 10-10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ।
ਇਸ ਮੌਕੇ ਵਿਧਾਇਕਾ ਭਰਾਜ ਨੇ ਕਿਹਾ ਕਿ ਖੇਤੀਬਾੜੀ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਨਾਲ ਵਾਪਰਨ ਵਾਲੇ ਵੱਖ-ਵੱਖ ਹਾਦਸਿਆਂ ਸਬੰਧੀ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਵਿੱਤੀ ਸਕੀਮਾਂ ਤਹਿਤ ਲਾਭ ਦਿੱਤੇ ਜਾਂਦੇ ਹਨ ਅਤੇ ਅੱਜ ਵੀ ਬਲਾਕ ਭਵਾਨੀਗੜ੍ਹ ਅਧੀਨ ਆਉਂਦੇ 10 ਪਿੰਡਾਂ ਦੇ ਪੀੜਤਾਂ ਨੂੰ 10 ਲੱਖ 80 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ ਹਨ। ਇਸ ਮੌਕੇ ਪ੍ਰਦੀਪ ਮਿੱਤਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਗੁਰਪ੍ਰੀਤ ਫੱਗੂਵਾਲਾ ਪ੍ਰਧਾਨ ਟਰੱਕ ਯੂਨੀਅਨ, ਨਰਿੰਦਰ ਸਿੰਘ ਔਜਲਾ ਪ੍ਰਧਾਨ ਨਗਰ ਕੌਂਸਲ, ‘ਆਪ’ ਆਗੂ ਜਗਸੀਰ ਜੱਗਾ ਝਨੇੜੀ, ਕੁਲਵੰਤ ਬਖੋਪੀਰ, ਅਸ਼ੋਕ ਮਿੱਤਲ, ਲਖਵਿੰਦਰ ਲੱਖਾ ਫੱਗੂਵਾਲਾ, ਵਿੱਕੀ ਬਾਜਵਾ, ਕੌਂਸਲਰ ਗੁਰਵਿੰਦਰ ਸੱਗੂ ਤੋੰ ਇਲਾਵਾ ਹਰਪ੍ਰੀਤ ਸਿੰਘ ਸਕੱਤਰ ਮਾਰਕਿਟ ਕਮੇਟੀ, ਕੁਲਵੰਤ ਸਿੰਘ ਸੁਪਰੀਡੈੰਟ, ਅਰੁਣ ਕੁਮਾਰ, ਮੇਜਰ ਗਿਰ ਦੋਵੇਂ ਮੰਡੀ ਸੁਪਰਵਾਈਜ਼ਰ ਤੇ ਗਗਨ ਰਟੋਲ ਆਦਿ ਹਾਜ਼ਰ ਸਨ।
ਇੱਕੋ ਫੈਕਟਰੀ 'ਚੋਂ ਤੀਜੀ ਵਾਰ ਹੋਈ ਚੋਰੀ, ਪਾਣੀ ਦੀਆਂ ਟੂਟੀਆਂ ਤਕ ਨਹੀਂ ਛੱਡੀਆਂ
NEXT STORY