ਜਲੰਧਰ- ਮੋਗਾ ਜ਼ਿਲ੍ਹੇ ਦੇ ਹਲਕਾ ਬਾਘਾ ਪੁਰਾਣਾ ਤੋਂ 'ਆਮ ਆਦਮੀ ਪਾਰਟੀ' ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ 'ਜਗ ਬਾਣੀ' ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਵਿਧਾਇਕ ਨੇ ਗੁਰਦੁਆਰਾ ਸੋਹਾਣਾ ਸਾਹਿਬ 'ਤੇ ਉਨ੍ਹਾਂ ਦੇ ਅਥਾਹ ਵਿਸ਼ਾਵਾਸ ਦੀ ਗੱਲ ਕਰਦਿਆਂ ਦੱਸਿਆ ਕਿ ਮੇਰੀਆਂ 4 ਭੈਣਾਂ ਹਨ। ਇਕ ਵਾਰ ਸਾਡੇ ਘਰ ਦੇ ਬਾਹਰ ਇਕ ਬਾਬਾ ਆਇਆ ਤੇ ਆ ਕੇ ਮੇਰੀ ਮਾਤਾ ਨੂੰ ਕਹਿਣ ਲਗਾ ਕਿ ਸਾਨੂੰ ਕੁਝ ਖਾਣ ਨੂੰ ਦਿਓ। ਇਸ 'ਤੇ ਮੇਰੇ ਮਾਤਾ ਨੇ ਉਨ੍ਹਾਂ ਨੂੰ ਖਾਣ ਨੂੰ ਰੋਟੀ ਦਿੱਤੀ ਅਤੇ 10 ਰੁਪਏ ਦਾ ਮੱਥਾ ਵੀ ਟੇਕਿਆ।
ਰੋਟੀ ਖਾ ਕੇ ਬਾਬਾ ਕਹਿਣ ਲੱਗਾ ਕਿ ਮਾਤਾ, ਤੇਰੇ ਮੁੰਡਾ ਨਹੀਂ ਹੋਣਾ। ਇਹ ਸੁਣ ਮਾਤਾ ਨੇ ਕਿਹਾ, ''ਬਾਬਾ ਜੀ ਮੈਂ ਤਾਂ ਤੁਹਾਨੂੰ ਰੋਟੀ ਵੀ ਖੁਆਈ ਅਤੇ ਪੈਸੇ ਵੀ ਦਿੱਤੇ, ਪਰ ਫ਼ਿਰ ਵੀ ਤੁਸੀਂ ਕਹਿ ਰਹੇ ਹੋ ਕਿ ਮੇਰੇ ਮੁੰਡਾ ਨਹੀਂ ਹੋਣਾ। ਬਾਬਾ ਜੀ, ਤੁਸੀਂ ਹੋਰ ਰੋਟੀ ਖਾ ਲਓ, ਪਰ ਇੰਝ ਨਾ ਬੋਲੋ, ਕਿਉਂਕਿ ਮੇਰੀਆਂ ਤਾਂ ਪਹਿਲਾਂ ਤੋਂ ਹੀ 4 ਕੁੜੀਆਂ ਹਨ। ਮੇਰਾ ਮੁੰਡਾ ਹੋਵੇਗਾ ਤਾਂ ਸਾਡੀ ਪੀੜ੍ਹੀ ਚੱਲ ਪਵੇਗੀ।''
ਇਹ ਵੀ ਪੜ੍ਹੋ- ਅਪ੍ਰੈਲ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਇਸ ਤੋਂ ਕੁਝ ਦੇਰ ਬਾਅਦ ਬਾਬਾ ਫਿਰ ਮੁੜ ਕੇ ਆਇਆ ਤੇ ਕਹਿਣ ਲੱਗਾ, ''ਮਾਤਾ, ਮੈਂ ਤਾਂ ਤੈਨੂੰ ਅਜ਼ਮਾ ਰਿਹਾ ਸੀ, ਤੇਰੇ ਘਰ ਮੁੰਡਾ ਹੋਵੇਗਾ, ਪਰ ਇਸ ਲਈ ਇਕ ਚੜ੍ਹਦੇ ਵੱਲ ਸੰਤ ਹਨ, ਤੂੰ ਉੱਥੇ ਜਾ ਕੇ ਮੱਥਾ ਟੇਕ ਕੇ ਆ, ਫਿਰ ਤੇਰੇ ਮੁੰਡਾ ਹੋਵੇਗਾ।'' ਵਿਧਾਇਕ ਨੇ ਦੱਸਿਆ ਇਸ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਦੀ ਮਾਸੀ ਉਨ੍ਹਾਂ ਦੇ ਘਰ ਆ ਗਈ ਤੇ ਮਾਸੀ ਨੇ ਵੀ ਇਹੀ ਕਿਹਾ ਕਿ ਭੈਣ ਤੇਰੀਆਂ 4 ਕੁੜੀਆਂ ਹੋ ਹਨ। ਪੁੱਤ ਦੀ ਦਾਤ ਲੈਣ ਲਈ ਤੂੰ ਚੜ੍ਹਦੇ ਵਾਲੇ ਪਾਸੇ ਇਕ ਸੰਤ ਕੋਲ ਜਾ ਕੇ ਮੱਥਾ ਟੇਕ ਕੇ ਆ।''
ਉਨ੍ਹਾਂ ਦੱਸਿਆ ਕਿ ਮਾਤਾ ਨੇ ਬਾਬੇ ਤੇ ਮਾਸੀ ਦੀ ਗੱਲ ਮੰਨ ਲਈ ਅਤੇ ਪਿਤਾ ਨਾਲ ਗੁਰਦੁਆਰਾ ਸੋਹਾਣਾ ਸਾਹਿਬ ਚੱਲੇ ਗਏ। ਬਾਬਾ ਜੀ ਨੇ ਮੇਰੇ ਪਿਤਾ ਨੂੰ ਕਿਹਾ, ''ਨਿਸ਼ਾਨ ਸਿੰਘ, ਤੇਰੇ ਮੁੰਡਾ ਤਾਂ ਹੋ ਜਾਵੇਗਾ ਪਰ ਤੈਨੂੰ ਸ਼ਰਾਬ ਛੱਡਣੀ ਪਵੇਗੀ।'' ਇਹ ਸੁਣ ਵਿਧਾਇਕ ਦੇ ਪਿਤਾ ਨੇ ਕਿਹਾ, ''ਬਾਬਾ ਜੀ ਮੇਰੇ ਮੁੰਡਾ ਤਾਂ ਹੋ ਜਾਵੇ, ਮੈਂ ਸ਼ਰਾਬ ਵੀ ਛੱਡ ਦਵਾਂਗਾ ਅਤੇ ਅੰਮ੍ਰਿਤ ਛਕ ਲਵਾਂਗਾ।''
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਤੇਜ਼ ਹਨ੍ਹੇਰੀ ਨਾਲ ਪਵੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਵਿਧਾਇਕ ਅੰਮ੍ਰਿਤਪਾਲ ਨੇ ਅੱਗੇ ਦੱਸਿਆ ਜਦੋਂ ਮੇਰਾ ਜਨਮ ਹੋਣ ਵਾਲਾ ਸੀ ਤਾਂ ਘਰ ਦੇ ਡਰ ਗਏ ਤੇ ਫਿਰ ਬਾਬਾ ਜੀ ਨੂੰ ਪੁੱਛਣ ਲੱਗੇ ਕੀ ਬਾਬਾ ਜੀ ਕੀ ਇਸ ਵਾਰ ਸਾਡੇ ਮੁੰਡਾ ਹੀ ਹੋਵੇਗਾ ? ਕਿਉਂਕਿ ਅੱਗੇ ਸਾਡੇ 4 ਕੁੜੀਆਂ ਹਨ, ਤਾਂ ਬਾਬਾ ਜੀ ਨੇ ਕਿਹਾ ਕਿ ਮੁੰਡਾ ਹੀ ਹੋਵੇਗਾ ਅਤੇ ਉਹ ਨਿਸ਼ਾਨੀ ਵੀ ਲੈ ਕੇ ਆਵੇਗਾ। ਵਿਧਾਇਕ ਨੇ ਦੱਸਿਆ ਜਦੋਂ ਉਨ੍ਹਾਂ ਦਾ ਜਨਮ ਹੋਇਆ ਤਾਂ ਉਨ੍ਹਾਂ ਦੇ ਹੱਥ 'ਚ ਇਕ ਮਾਸ ਦਾ ਲੱਡੂ ਬਣਿਆ ਹੋਇਆ ਸੀ, ਜਿਸ 'ਚੋਂ ਰੰਗ ਨਿਕਲਦੇ ਸੀ। ਬਾਬਾ ਜੀ ਨੇ ਇਹ ਵੀ ਕਿਹਾ ਸੀ ਇਹ ਨਿਸ਼ਾਨੀ ਹਮੇਸ਼ਾ ਪੁੱਤਰ ਦੇ ਨਾਲ ਰਹਿਣੀ ਚਾਹੀਦੀ ਹੈ, ਫਿਰ ਹੀ ਤੁਹਾਡਾ ਮੁੰਡਾ ਦੁਨੀਆ 'ਚ ਤਰੱਕੀ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਨਿਸ਼ਾਨੀ ਕਿਸੇ ਕਾਰਨ ਕੱਟ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਤ ਦੇ ਹਨ੍ਹੇਰੇ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ
NEXT STORY