ਗੁਰਦਾਸਪੁਰ (ਜੀਤ ਮਠਾਰੂ, ਅਵਤਾਰ ਸਿੰਘ) : ਅੱਜ ਦੇਰ ਸ਼ਾਮ ਜਦੋਂ ਲੋਕ ਕ੍ਰਿਸਮਸ ਦੀਆਂ ਖੁਸ਼ੀਆਂ ਮਨਾ ਰਹੇ ਸਨ ਤਾਂ ਥਾਣਾ ਸਿਟੀ ਗੁਰਦਾਸਪੁਰ ਦੇ ਬਾਹਰ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਆਪਣੇ ਸਮਰਥਕਾਂ ਸਮੇਤ ਥਾਣੇ ਦੇ ਮੂਹਰੇ ਧਰਨੇ 'ਤੇ ਬੈਠ ਗਏ। ਵਿਧਾਇਕ ਦਾ ਦੋਸ਼ ਹੈ ਕਿ ਪੁਲਸ ਨੇ ਬੀਤੀ ਰਾਤ ਹੋਏ ਇਕ ਸਮਾਗਮ ਦੌਰਾਨ ਇਕ ਔਰਤ ਦੀ ਝੂਠੀ ਸ਼ਿਕਾਇਤ 'ਤੇ ਉਨ੍ਹਾਂ ਦੇ ਇਕ ਸਮਰਥਕ ਨੂੰ ਪ੍ਰੇਸ਼ਾਨ ਕਰਨ ਲਈ ਥਾਣੇ ਬੁਲਾਇਆ ਤੇ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਜਦੋਂ ਉਹ ਮਾਮਲੇ 'ਚ ਦੋਵਾਂ ਧਿਰਾਂ ਨੂੰ ਬੁਲਾ ਕੇ ਰਾਜ਼ੀਨਾਮਾ ਕਰਾਉਣ ਦੀ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਦੀ ਐੱਸਐੱਚਓ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਵਿਧਾਇਕ ਪਾਹੜਾ ਨੇ ਆਪਣੇ ਸਮਰਥਕਾਂ ਸਮੇਤ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ। ਵਿਧਾਇਕ ਨੇ ਐੱਸਐੱਚਓ 'ਤੇ ਕਾਂਗਰਸੀ ਵਰਕਰਾਂ ਨਾਲ ਧੱਕੇਸ਼ਾਹੀ ਕਰਨ ਦੇ ਆਰੋਪ ਲਗਾਏ।
ਇਹ ਵੀ ਪੜ੍ਹੋ : ਜ਼ੀਰਾ ਵਿਖੇ ਸ਼ਰਾਬ ਫੈਕਟਰੀ ਅੱਗੇ ਲੱਗਾ ਮੋਰਚਾ ਜਾਰੀ, ਮੰਗਾਂ ਪੂਰੀਆਂ ਨਾ ਹੋਣ 'ਤੇ ਸਾਂਝੇ ਮੋਰਚੇ ਨੇ ਲਿਆ ਹੁਣ ਇਹ ਫ਼ੈਸਲਾ
ਧਰਨੇ 'ਤੇ ਬੈਠੇ ਵਿਧਾਇਕ ਪਾਹੜਾ ਨੇ ਦੱਸਿਆ ਕਿ ਪੰਮੀ ਨਾਂ ਦੇ ਕਾਂਗਰਸੀ ਵਰਕਰ ਦਾ ਉਨ੍ਹਾਂ ਦੇ ਇਲਾਕੇ ਦੇ ਇਕ ਹੋਰ ਪਰਿਵਾਰ ਨਾਲ ਝਗੜਾ ਸੀ ਪਰ ਦੂਜੇ ਪਰਿਵਾਰ ਦੀ ਇਕ ਔਰਤ ਕਾਂਗਰਸੀ ਵਰਕਰ 'ਤੇ ਬਦਸਲੂਕੀ ਦਾ ਗਲਤ ਦੋਸ਼ ਲਗਾ ਰਹੀ ਹੈ। ਕਾਂਗਰਸੀ ਵਰਕਰ ਹੋਣ ਦੇ ਨਾਤੇ ਐੱਸਐੱਚਓ ਥਾਣਾ ਸਿਟੀ ਗੁਰਦਾਸਪੁਰ ਵੱਲੋਂ ਉਸ ਨਾਲ ਧੱਕੇਸ਼ਾਹੀ ਕੀਤੀ ਗਈ ਅਤੇ ਇਕ ਮੁਲਜ਼ਮ ਦੀ ਤਰ੍ਹਾਂ ਉਸ ਨੂੰ ਫੜਨ ਲਈ ਪੁਲਸ ਪਾਰਟੀ ਭੇਜੀ ਗਈ। ਬਾਅਦ ਵਿੱਚ ਉਹ ਖੁਦ ਕਾਂਗਰਸੀ ਵਰਕਰ ਪੰਮੀ ਨੂੰ ਨਾਲ ਲੈ ਕੇ ਥਾਣੇ ਆਏ ਤੇ ਜਦੋਂ ਦੂਸਰੀ ਪਾਰਟੀ ਨੂੰ ਬੁਲਾਉਣ ਲਈ ਕਿਹਾ ਤਾਂ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨਾਲ ਆਏ ਕਾਂਗਰਸੀ ਵਰਕਰ ਭੜਕ ਗਏ ਅਤੇ ਥਾਣਾ ਘੇਰ ਲਿਆ। ਪਾਹੜਾ ਨੇ ਕਿਹਾ ਕਿ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐੱਸਐੱਚਓ ਦੇ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ।
ਇਹ ਵੀ ਪੜ੍ਹੋ : ਮੋਗਾ 'ਚ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ‘NRI ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ ਕੱਲ੍ਹ
ਦੂਜੇ ਪਾਸੇ ਥਾਣਾ ਸਿਟੀ ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਇਕ ਔਰਤ ਨੇ ਸ਼ਿਕਾਇਤ ਕੀਤੀ ਹੈ ਕਿ ਬੀਤੀ ਰਾਤ ਹੋਏ ਇਕ ਸਮਾਗਮ ਦੌਰਾਨ ਇਕ ਵਿਅਕਤੀ ਨੇ ਉਸ ਨਾਲ ਗਲਤ ਵਿਵਹਾਰ ਕੀਤਾ ਹੈ, ਜਿਸ ਕਾਰਨ ਸ਼ਿਕਾਇਤ ਦੀ ਜਾਂਚ ਲਈ ਉਨ੍ਹਾਂ ਨੇ ਉਕਤ ਵਿਅਕਤੀ ਨੂੰ ਥਾਣੇ ਬੁਲਾਇਆ ਸੀ ਪਰ ਵਿਧਾਇਕ ਨੇ ਧਰਨਾ ਲਗਾ ਦਿੱਤਾ, ਜਦੋਂ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ। ਇਸ ਸਬੰਧੀ ਜਦੋਂ ਥਾਣਾ ਸਿਟੀ ਗੁਰਦਾਸਪੁਰ 'ਚ ਪਹੁੰਚੇ ਡੀਐੱਸਪੀ ਰੀਪੂਤਾਪਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਕ ਔਰਤ ਨੇ ਸ਼ਿਕਾਇਤ ਦਿੱਤੀ ਹੈ ਕਿ ਇਕ ਸਮਾਗਮ ਦੌਰਾਨ ਪੰਮੀ ਨਾਂ ਦੇ ਕਾਂਗਰਸੀ ਵਰਕਰ ਨੇ ਉਸ ਨਾਲ ਬਦਸਲੂਕੀ ਕੀਤੀ ਹੈ, ਜਦ ਇਸ ਵਿਆਕਤੀ ਨੂੰ ਬੁਲਾਇਆ ਗਿਆ ਤਾਂ ਉਸ ਨਾਲ ਕਾਂਗਰਸੀ ਸਮਰਥਕ ਵੀ ਆ ਗਏ, ਜਿਨ੍ਹਾਂ 'ਚ ਵਿਧਾਇਕ ਪਾਹੜਾ ਵੀ ਸ਼ਾਮਲ ਸਨ, ਜਦ ਬੈਠ ਕੇ ਗੱਲ ਹੋ ਰਹੀ ਸੀ ਤਾਂ ਕੁਝ ਕਾਂਗਰਸੀ ਵਰਕਰ ਭੜਕ ਉੱਠੇ ਅਤੇ ਇਨ੍ਹਾਂ ਬਾਹਰ ਜਾ ਕੇ ਧਰਨਾ ਲਗਾ ਦਿੱਤਾ।
ਇਹ ਵੀ ਪੜ੍ਹੋ : ਕਾਠਮੰਡੂ ਦੀ ਅਦਾਲਤ ਨੇ 2 ਚੀਨੀਆਂ ਨੂੰ ਭੇਜਿਆ ਨਿਆਇਕ ਹਿਰਾਸਤ 'ਚ, ਨੇਪਾਲੀ ਕੁੜੀਆਂ ਦੀ ਕਰਦੇ ਸਨ ਤਸਕਰੀ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਲੁਧਿਆਣਾ ਡਵੀਜ਼ਨ GST ਦੀ ਉਗਰਾਹੀ ਤੇ ਵਿਕਾਸ ਦਰਾਂ 'ਚ ਮੋਹਰੀ, ਰੋਪੜ ਤੇ ਪਟਿਆਲਾ ਦੂਜੇ ਸਥਾਨ 'ਤੇ
NEXT STORY