ਬੁਢਲਾਡਾ (ਬਾਂਸਲ) : ਆਮ ਆਦਮੀ ਪਾਰਟੀ ਵੱਲੋਂ ਪਿੰਡ ਬੱਛੋਆਣਾ ਵਿਖੇ ਨਵੇਂ ਚੁਣੇ ਪੰਚਾਂ ਅਤੇ ਪੰਚਾਇਤੀ ਚੋਣਾਂ ਲੜ ਚੁੱਕੇ ਉਮੀਦਵਾਰਾਂ ਦਾ ਸਨਮਾਨ ਸਮਾਰੋਹ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਨਵੇਂ ਚੁਣੇ ਪੰਚ ਨਾਇਬ ਸਿੰਘ, ਹਰਪ੍ਰੀਤ ਕੌਰ, ਜਰਨੈਲ ਸਿੰਘ, ਪ੍ਰਗਟ ਸਿੰਘ, ਨਾਇਬ ਸਿੰਘ ਖਾਲਸਾ, ਪਰਮਜੀਤ ਸਿੰਘ ਨੰਬਰਦਾਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਚੋਣ ਲੜਨ ਵਾਲੇ ਉਮੀਦਵਾਰ ਮੇਜਰ ਸਿੰਘ, ਜੈ ਸਿੰਘ, ਗੁਰਮੇਲ ਸਿੰਘ, ਅੰਗਰੇਜ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਵਿਚਾਰ ਧਾਰਾ ਦੀ ਲੜਾਈ ਲੜਨ ਵਾਲੇ ਵਿਅਕਤੀਆਂ ਨੂੰ ਪੂਰਾ ਸਨਮਾਨ ਦਿੱਤਾ ਜਾਂਦਾ ਹੈ।
ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਹੁਣ ਤੋਂ ਹੀ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਸੂਚੀ ਤਿਆਰ ਕਰਕੇ ਮੈਨੂੰ ਦੇਣ ਤਾਂ ਜੋ ਜਲਦ ਪਿੰਡ 'ਚ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣ ਜੰਗ ਦੌਰਾਨ ਲੜਾਈ ਲੜਨ ਵਾਲਾ ਹਰ ਇੱਕ ਸਿਪਾਹੀ ਜਿੱਤ-ਹਾਰ ਨਹੀਂ, ਸਗੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਚੋਣ ਲੜਦਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀ. ਆਗੂ ਹਰਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਨਵੀਂ ਚੁਣੀ ਪੰਚਾਇਤ ਪਿੰਡ ਅੰਦਰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਹਰ ਵਿਅਕਤੀ ਨੂੰ ਨਾਲ ਲੈ ਕੇ ਚੱਲਣ ਅਤੇ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਹਰ ਲੋੜਵੰਦ ਵਿਅਕਤੀ ਤੱਕ ਪਹੰਚਾਉਣ ਲਈ ਯਤਨਸ਼ੀਲ ਰਹੇਗੀ।
ਇਸ ਮੌਕੇ ਸਾਬਕਾ ਸਰਪੰਚ ਨਾਜਮ ਸਿੰਘ, ਰਿੰਕੂ ਸਿੰਘ, ਮਾ. ਅਜੈਬ ਸਿੰਘ ਕੈਲੇ, ਅਮਰੀਕ ਸਿੰਘ, ਨਾਇਬ ਸਿੰਘ ਸੰਧੂ, ਗੁਰਚਰਨ ਸਿੰਘ ਗਿੱਲ, ਨਰਿੰਦਰ ਸਿੰਘ ਨਿੰਦੀ, ਗੁਲਾਬ ਸਿੰਘ, ਮਿੰਟੂ ਸ਼ਰਮਾਂ, ਪ੍ਰਗਟ ਸਿੰਘ, ਡਾ. ਬੱਗਾ ਸਿੰਘ, ਕੁਲਦੀਪ ਸਿੰਘ, ਚੰਦ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ।
ਪੁਲਸ ਦੀ ਨਿਗਰਾਨੀ 'ਚ ਹੁਣ ਕੁੱਲੜ੍ਹ ਪੀਜ਼ਾ ਕਪਲ ਕਰੇਗਾ ਇਹ ਕੰਮ!
NEXT STORY