ਟਾਂਡਾ/ਦਸੂਹਾ- ਦਸੂਹਾ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਦਬੰਗਈ ਸਾਹਮਣੇ ਆਈ ਹੈ। ਦਰਅਸਲ ਹੁਸ਼ਿਆਰਪੁਰ ਵਿਖੇ ਚੌਲਾਂਗ ਟੋਲ ਪਲਾਜ਼ਾ ’ਤੇ ਵੀ. ਆਈ. ਪੀ. ਲੇਨ ਨਹੀਂ ਖੁੱਲ੍ਹੀ ਅਤੇ ਇਕ ਮਿੰਟ ਦਾ ਇੰਤਜ਼ਾਰ ਕਰਨਾ ਪਿਆ ਤਾਂ ਵਿਧਾਇਕ ਗੱਡੀ ਤੋਂ ਉਤਰ ਗਏ। ਟੋਲ ਪਲਾਜ਼ਾ ਦੇ ਕਰਮਚਾਰੀਆਂ ਨਾਲ ਬਹਿਸ ਕਰਦੇ ਹੋਏ ਬੈਰੀਅਰ ਤੱਕ ਤੋੜ ਦਿੱਤਾ। ਇਸ ਦੇ ਬਾਅਦ ਕਰੀਬ 10 ਮਿੰਟ ਤੱਕ ਸਾਰੀਆਂ ਗੱਡੀਆਂ ਨੂੰ ਫਰੀ ’ਚ ਕੱਢਿਆ ਗਿਆ।
ਇਹ ਪੂਰਾ ਮਾਮਲਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਿਆ ਹੈ। ਟੋਲ ਪਲਾਜ਼ਾ ਕਰਮਚਾਰੀ ਨੇ ਵਿਧਾਇਕ ’ਤੇ ਗੁੰਡਾਗਰਦੀ ਦਾ ਦੋਸ਼ ਲਗਾਇਆ ਹੈ। ਉਥੇ ਹੀ ਵਿਧਾਇਕ ਦਾ ਕਹਿਣਾ ਹੈ ਕਿ ਉਥੇ ਕੋਈ ਕਰਮਚਾਰੀ ਵੀ. ਆਈ. ਪੀ. ਲੇਨ ਖੋਲ੍ਹਣ ਲਈ ਨਹੀਂ ਸੀ। ਇਸ ਲਈ ਅਜਿਹਾ ਕੀਤਾ ਗਿਆ।
ਇਹ ਵੀ ਪੜ੍ਹੋ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ, ਵੇਖੋ ਮੌਕੇ ਦੀਆਂ ਤਸਵੀਰਾਂ
ਟੋਲ ਮੈਨੇਜਰ ਬੋਲਿਆ-ਗਾਲ੍ਹਾਂ ਕੱਢ ਕੇ ਟੋਲ ਬੂਥ ’ਤੇ ਕੀਤਾ ਕਬਜ਼ਾ
ਚੌਲਾਂਗ ਟੋਲ ਪਲਾਜ਼ਾ ਦੇ ਮੈਨੇਜਰ ਮੁਬਾਰਕ ਅਲੀ ਨੇ ਕਿਹਾ ਕਿ ਡਿਊਟੀ ’ਤੇ ਤਾਇਨਾਤ ਟੋਲ ਕਰਮਚਾਰੀ ਹਰਦੀਪ ਸਿੰਘ ਨੂੰ ਗਾਲ੍ਹਾਂ ਤੱਕ ਕੱਢੀਆਂ ਗਈਆਂ ਹਨ। ਵਿਧਾਇਕ ਦੇ ਨਾਲ ਆਏ ਗਨਮੈਨ ਅਤੇ ਸਾਥੀਆਂ ਨੇ ਬੂਥਾਂ ’ਤੇ ਕਬਜ਼ਾ ਕਰਕੇ ਫਰੀ ’ਚ ਗੱਡੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਨੇ ਟੋਲ ਦਾ ਬੂਮ ਬੈਰੀਅਰ ਵੀ ਤੋੜ ਦਿੱਤਾ। ਇਸ ਬਾਰੇ ’ਚ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਸੂਚਨਾ ਦਿੱਤੀ ਗਈ ਹੈ।
ਟੋਲ ਪਲਾਜ਼ਾ ਦੇ ਕਰਮਚਾਰੀ ਕਰਦੇ ਨੇ ਮਨਮਾਨੀ, ਵੀ. ਆਈ. ਪੀ. ਲੇਨ ਖੋਲ੍ਹਣ ਵਾਲਾ ਨਹੀਂ ਸੀ: ਵਿਧਾਇਕ
ਉਥੇ ਹੀ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਟੋਲ ਦੇ ਕਰਮਚਾਰੀ ਮਨਮਾਨੀ ਕਰਦੇ ਹਨ। ਉਹ ਵੀ. ਆਈ. ਪੀ. ਲੇਨ ਨਹੀਂ ਖੋਲ੍ਹਦੇ ਹਨ। ਪਹਿਲਾਂ ਵੀ ਕਈ ਵਾਰ ਮੇਰੇ ਕਰਮਚਾਰੀ ਹੀ ਉਸ ਨੂੰ ਖੋਲ੍ਹਦੇ ਹਨ। ਜੇਕਰ ਕਰਮਚਾਰੀ ਲੇਨ ਨਹੀਂ ਖੋਲ੍ਹਣਗੇ ਤਾਂ ਕੋਈ ਵੀ ਹੋਵੇ ਅਜਿਹਾ ਹੀ ਕਰੇਗਾ। ਵਿਧਾਇਕ ਹੋਣ ਕਰਕੇ ਹੀ ਮੇਰੀ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ: ਮਾਤਾ ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 32 ਜ਼ਖ਼ਮੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜ਼ਹਿਰੀਲੇ ਸੱਪ ਦੇ ਡੰਗਣ ਕਾਰਣ ਸੁੱਤੀ ਪਈ ਕਾਂਗਰਸੀ ਆਗੂ ਦੀ ਪਤਨੀ ਦੀ ਮੌਤ
NEXT STORY