ਤਪਾ ਮੰਡੀ (ਸ਼ਾਮ,ਗਰਗ)- ਹਲਕਾ ਭਦੋੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਅੱਜ ਬਾਅਦ ਦੁਪਹਿਰ ਨਾਮਦੇਵ ਮਾਰਗ ਤੋਂ ਤਪਾ ਘੁੰਨਸ ਲਿੰਕ ਰੋਡ ‘ਤੇ ਹਲਕੇ ਦੇ ਲੋਕਾਂ ਦੀ ਸਮੇਂ-ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਉਸ ਸਮੇਂ ਬੂਰ ਪਿਆ ਜਦ ਤਪਾ ਘੁੰਨਸ ਰੋਡ ਦਾ ਨਿਰਮਾਣ ਦੇ ਨਾਲ-ਨਾਲ ਹਲਕੇ ਦੀਆਂ 25 ਲਿੰਕ ਸੜਕਾਂ ਦੇ ਨਿਰਮਾਣ ਕੰਮ ਸ਼ੁਰੂ ਕਰਵਾਕੇ ਨੀਂਹ ਪੱਥਰ ਰੱਖਿਆ।
ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪ੍ਰੈਸ਼ ਨਾਲ ਰੂਬਰੂ ਹੁੰਦੇ ਦੱਸਿਆ ਕਿ ਹਲਕਾ ਭਦੋੜ ਦੀ 67.70 ਕਿਲੋਮੀਟਰ ਦੀਆਂ 25 ਲਿੰਕ ਸੜਕਾਂ ਜੋਂ 10-10 ਫੁੱਟ ਚੌੜੀਆਂ ਬਣਾਈਆਂ ਜਾਣਗੀਆਂ ਦੇ ਨਿਰਮਾਣ ਕਾਰਜਾਂ ‘ਤੇ 10 ਕਰੋੜ 44 ਲੱਖ ਰੁਪਏ ਖਰਚ ਹੋਣਗੇ ਜਿਨ੍ਹਾਂ ਦਾ ਕੰਮ ਜਲਦੀ ਹੀ ਸ਼ੁਰੂ ਕਰਵਾਇਆ ਜਾ ਰਿਹਾ ਹੈ ਦਾ ਨੀੱਹ ਪੱਥਰ ਰੱਖਿਆਂ ਗਿਆ।ਇਸ ਮੋਕੇ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ,ਅਕਾਲੀ ਦਲ ਦੀਆਂ ਸਰਕਾਰਾਂ ਨੇ ਇਨ੍ਹਾਂ ਸੜਕਾਂ ਵੱਲ ਬਿਲਕੁਲ ਵੀ ਦਿੱਤਾ ਨਹੀਂ ਦਿੱਤਾ ਸੀ ਤਾਂ ਜਦੋਂ ਤੋਂ ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਤਾਂ ਸਰਕਾਰ ਵੱਲੋਂ ਹਲਕੇ ਦੇ ਹਰੇਕ ਪਿੰਡ ਦੀਆਂ ਸੜਕਾਂ,ਨਿਕਾਸੀ ਪ੍ਰਣਾਲੀ,ਸਾਫ ਪੀਣਯੋਗ ਪਾਣੀ ,ਸਿਹਤ ਸਹੂਲਤਾਂ ਉਪਲਬਧ ਕਰਵਾਉਣਾ ਉਨ੍ਹਾਂ ਦਾ ਮੁੱਢਲਾ ਫਰਜ ਹੈ। ਉਨ੍ਹਾਂ ਦੱਸਿਆ ਕਿ ਤਪਾ-ਘੁੰਨਸ ਰੋਡ ਦਾ ਨਿਰਮਾਣ ਕੰਮ ਚੱਲ ਰਿਹਾ ਹੈ ਜਿਸ ਤੇ ਨਗਰ ਕੌਸਲ ਤਪਾ ਵੱਲੋਂ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾ ਰਹੀਆਂ ਜਿਸ ਦਾ ਕੰਮ ਜਲਦੀ ਹੀ ਨਿਪਟ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਉਹ ਸੜਕਾਂ ਹਨ ਜਿਹੜੀਆਂ ਇਕ ਦੂਸਰੇ ਪਿੰਡਾਂ ਨੂੰ ਮਿਲਾਉਂਦੀਆਂ ਹਨ ਅਤੇ 18 ਫੁੱਟ ਚੋੜੀਆਂ ਬਣਨ ਵਾਲੀਆਂ ਸੜਕਾਂ ਦਾ ਬਜਟ ਅਲਗ ਰੱਖਿਆ ਗਿਆ ਜਿਨ੍ਹਾਂ ਦਾ ਨਿਰਮਾਣ ਕੰਮ ਵੀ ਜਲਦੀ ਸ਼ੁਰੂ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਐੱਸ.ਡੀ.ਓ ਲੋਕ ਨਿਰਮਾਣ ਵਿਭਾਗ ਕੰਵਰਦੀਪ ਸਿੰਘ,ਨਗਰ ਕੌਸਲ ਤਪਾ ਦੇ ਪ੍ਰਧਾਨ ਡਾ.ਸੋਨਿਕਾ ਬਾਂਸਲ ਦੇ ਪਤੀ ਡਾ.ਬਾਲ ਚੰਦ ਬਾਂਸਲ,ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ,ਸਰਪੰਚ ਕਰਨਵੀਰ ਸਿੰਘ ਤਾਜੋਕੇ,ਕਿਸ਼ੋਰ ਦਾਸ ਬਾਵਾ,ਅਰਵਿੰਦ ਰੰਗੀ,ਐਡਵੋਕੇਟ ਜਨਕ ਰਾਜ ਗਾਰਗੀ,ਟੈਨੀ ਮੋੜ,ਰਿੰਕਾਂ ਮੋਬਾਇਲਾਂ ਵਾਲਾ,ਰਵੀ ਮੋੜ,ਜਸਪਾਲ ਕੋਰ,ਬਬਲੀ ਤਾਜੋਕੇ,ਮੁਨੀਸ਼ ਗਰਗ,ਕੁਲਵਿੰਦਰ ਚੱਠਾ,ਰਾਜ ਕੁਮਾਰ ਗਰਗ,ਹੈਰੀ ਧੂਰਕੋਟ,ਦੀਪਕ ਗੋਇਲ,ਨਰਾਇਣ ਸਿੰਘ ਪੰਧੇਰ,ਜਗਦੇਵ ਸਿੰਘ ਜੱਗਾ,ਗੋਪਾਲ ਸ਼ਰਮਾ,ਭੁਪਿੰਦਰ ਪੁਰਬਾ,ਜੱਸੀ ਪੁਰਬਾ,ਬਲਜੀਤ ਸਿੰਘ ਬਾਸੀ,ਭੁਪਿੰਦਰ ਸਿੰਘ ਪੁਰਬਾ,ਜਸਪਾਲ ਸ਼ਰਮਾ ਆਦਿ ਵੱਡੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਸਨ।
26 ਨਵੰਬਰ ਨੰ ਵੱਡਾ ਕਾਫਲਾ ਪਿੰਡ ਮੂੰਮ ਤੋਂ ਚੰਡੀਗੜ੍ਹ ਹੋਵੇਗਾ ਰਵਾਨਾ
NEXT STORY