ਮਹਿਲ ਕਲਾਂ (ਲਕਸ਼ਦੀਪ ਗਿੱਲ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਸ ਦੀ ਅਗਵਾਈ ਮਨਜੀਤ ਧਨੇਰ ਕਰ ਰਹੇ ਹਨ। ਸਤਨਾਮ ਸਿੰਘ ਮੂੰਮ, ਭਿੰਦਰ ਸਿੰਘ, ਬਲੌਰ ਸਿੰਘ ਨੇ ਕਿਹਾ ਕਿ ਦਿਲਾਂ ਬਰਨਾਲਾ ਦੀ ਮੀਟਿੰਗ ਦੇ ਫੈਸਲੇ ਮੁਤਾਬਕ ਅੱਜ ਪਿੰਡ ਮੂੰਮ, ਠੁੱਲੀਵਾਲ ਵਿੱਚ ਫੰਡ ਮੁਹਿੰਮ ਸ਼ੁਰੂ ਕੀਤੀ ਗਈ ਕਿਉਂਕਿ ਸਰਕਾਰਾਂ ਲਗਾਤਾਰ ਲੋਕ ਵਿਰੋਧੀ ਫੈਸਲੇ ਕਰ ਰਹੀਆਂ ਹਨ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਤੇਜ ਕਰਨਾ ਪੈਣਾ ਹੈ। ਸੰਘਰਸ਼ ਕਰਨ ਲਈ ਫੰਡ ਦੀ ਅਵਸਰ ਦੀ ਲੋੜ ਹੈ ਅਤੇ ਹੋਰ ਪਿੰਡਾਂ ਨੂੰ ਫੰਡ ਮੁਹਿੰਮ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ।
ਗੁਰਮੇਲ ਸਿੰਘ ਮੈਂਬਰ, ਦਰਸ਼ਨ ਸਿੰਘ, ਰੇਸ਼ਮ ਸਿੰਘ ਅਤੇ ਅਜਮੇਰ ਸਿੰਘ ਨੇ ਕਿਹਾ ਕਿ 26 ਨਵੰਬਰ ਨੂੰ ਦਿੱਲੀ ਮੋਰਚੇ ਦੀ ਪੰਜਵੀਂ ਵਰੇ ਗੰਢ ਨੂੰ ਸਮਰਪਿਤ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਅਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਦੇ ਹੱਲ ਲਈ ਬਲਾਕ ਮਹਿਲ ਕਲਾਂ ਦੇ ਪਿੰਡ-ਪਿੰਡ ਤੋਂ ਕਾਫਲੇ ਚੰਡੀਗੜ੍ਹ ਵੱਲ ਕੂਚ ਕਰਨ ਲਈ ਤਿਆਰੀਆਂ ਪੂਰੇ ਜ਼ੋਰਾਂ ਸੋਰਾਂ ਤੇ ਚੱਲ ਰਹੀਆਂ ਹਨ। ਨਿਰਮਲ ਸਿੰਘ ਤੇ ਜੋਗਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਮੋਰਚੇ ਸਮੇਂ ਕੇਂਦਰ ਸਰਕਾਰ ਨੇ ਕਿਸਾਨ ਯੂਨੀਅਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਖੇਤੀ ਖੇਤਰ ਨੂੰ ਪ੍ਰਦੂਸ਼ਣ ਮਾਮਲੇ ਚੋ ਬਾਹਰ ਰੱਖਿਆ ਜਾਵੇਗਾ , ਬਿਜਲੀ ਸੋਧ ਬਿਲ ਲਾਗੂ ਨਹੀਂ ਕੀਤਾ ਜਾਵੇਗਾ ਅਤੇ ਕਿਸਾਨਾਂ ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣਗੇ ਪਰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਕਿਸਾਨਾਂ ਤੇ ਪਾਏ ਕੇਸ ਰੱਦ ਕੀਤੇ ਗਏ ਹਨ ਕਿਸਾਨ ਖੱਜਲਖੁਆਰ ਹੋ ਰਹੇ ਹਨ। ਨਿਗਮੀਕਰਨ ਨਿੱਜੀਕਰਣ ਦੀ ਨੀਤੀ ਨੂੰ ਲਾਗੂ ਕਰਨ ਲਈ ਸਮਾਰਟ ਮੀਟਰ ਲਾਏ ਜਾ ਰਹੇ ਹਨ। ਸਮਾਰਟ ਮੀਟਰ ਲੱਗਣ ਨਾਲ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਇਸੇ ਤਰ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਖੇਤੀਬਾੜੀ ਨੂੰ ਪ੍ਰਦੂਸਣ ਤੋਂ ਬਾਹਰ ਰੱਖਿਆ ਜਾਵੇਗਾ ਪਰ ਸਰਕਾਰ ਨੇ ਗਰੀਨ ਟਰੀਬਿਊਨਲ ਦੀਆ ਹਦਾਇਤਾਂ ਮੁਤਾਬਕ ਮਸ਼ੀਨਰੀ ਮੁਹੱਈਆ ਕਰਵਾਈ ਹੈ ਨਾ ਹੀ ਗਰੀਬ ਲੋਕਾਂ ਦੀ ਪਹੁੰਚ ਵਿੱਚ ਹੈ ਕਿ ਉਹ ਆਪ ਐਨੀ ਮਹਿੰਗੀ ਮਸ਼ੀਨਰੀ ਖਰੀਦ ਸਕੇ। ਜੋ ਕਿਸਾਨ ਮਜ਼ਬੂਰੀ ਵੱਸ ਫਸਲ ਦੀ ਰਹਿੰਦ-ਖੁੰਹਦ ਨੂੰ ਅੱਗ ਲਾਉਂਦਾ ਹੈ ਤਾਂ ਉਨ੍ਹਾਂ ਕਿਸਾਨਾਂ ਤੋਂ ਜੁਰਮਾਨੇ ਵੀ ਵਸੂਲੇ ਜਾ ਰਹੇ ਹਨ ਅਤੇ ਕੇਸ ਵੀ ਪਾਏ ਜਾ ਰਹੇ ਹਨ। ਇੱਕੋ ਕੇਸ ਵਿਚ ਦੋ ਦੋ ਸਜਾਵਾਂ ਦਿੱਤੀਆਂ ਜਾ ਰਹੀਆਂ ਹਨ ਜੋ ਕਿਸਾਨਾਂ ਨਾਲ ਸਰਾਸਰ ਧੱਕਾ ਹੈ। ਜੇ ਸਰਕਾਰ ਨੇ ਉਪਰੋਕਤ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਪੰਜਾਬ 'ਚ ਮੌਸਮ ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ, 27 ਤਰੀਖ ਤੱਕ...
NEXT STORY