ਲੁਧਿਆਣਾ (ਹਿਤੇਸ਼)– ਨਗਰ ਨਿਗਮ ਵੱਲੋਂ ਜਨਕਪੁਰੀ ਵਿਚੋਂ ਰੇਹੜੀਆਂ ਹਟਾਉਣ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਐਂਟਰੀ ਹੋ ਗਈ ਹੈ। ਜਿਨ੍ਹਾਂ ਵੱਲੋਂ ਮੰਗਲਵਾਰ ਨੂੰ ਸਾਈਟ ਵਿਜ਼ਿਟ ਕੀਤੀ ਗਈ।
ਇਸ ਦੌਰਾਨ ਨਗਰ ਨਿਗਮ ਅਫਸਰਾਂ ਨੇ ਦੱਸਿਆ ਕਿ ਟਰੈਫਿਮ ਜਾਮ ਦੀ ਵਜ੍ਹਾ ਨਾਲ ਬਣ ਰਹੇ ਰੇਹੜੀਆਂ ਵਾਲਿਆਂ ਦਾ ਸਾਮਾਨ ਜਬਤ ਕਰਨ ਤੋਂ ਪਹਿਲਾ ਉਨਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਅਤੇ ਐਤਵਾਰ ਨੂੰ ਫਿਰ ਤੋਂ ਹੋਏ ਕਬਜ਼ੇ ਹਟਾਉਣ ਦੀ ਕਾਰਵਾਈ ਦੇ ਦੌਰਾਨ ਰੇਹੜੀ ਵਾਲਿਆਂ ਵਲੋਂ ਤਹਿਬਾਜ਼ਾਰੀ ਬਰਾਂਚ ਦੀਆ ਗੱਡੀਆਂ ਦਾ ਘੇਰਾਓ ਕਰਦੇ ਹੋਏ ਹੰਗਾਮਾ ਕੀਤਾ ਗਿਆ ਜਦਕਿ ਰੇਹੜੀ ਵਾਲਿਆਂ ਦਾ ਕਹਿਣਾ ਹੈ ਕਿ ਉਹ ਕਾਫੀ ਦੇਰ ਤੋਂ ਇਥੇ ਕੰਮ ਕਰ ਰਹੇ ਹਨ ਅਤੇ ਹੁਣ ਉਨਾਂ ਨੂੰ ਬੇਰੁਜ਼ਗਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਵੈਸਟ 'ਚ ਅਕਾਲੀ ਦਲ ਲਈ ਉਮੀਦਵਾਰ ਲਭਣਗੇ ਬੀਬੀ ਜਗੀਰ ਕੌਰ, ਵਡਾਲਾ ਤੇ ਸੁੱਖੀ!
ਇਸ 'ਤੇ ਵਿਧਾਇਕ ਪਰਾਸ਼ਰ ਨੇ ਸਾਫ ਕਰ ਦਿੱਤਾ ਕਿ ਕਿਸੇ ਨੂੰ ਬੇਰੁਜ਼ਗਾਰ ਕਰਨ ਦੀ ਮੰਸ਼ਾ ਨਹੀਂ ਹੈ ਪਰ ਵਾਹਨਾਂ ਦੀ ਆਵਾਜਾਈ ਵਿਚ ਆ ਰਹੀ ਰੁਕਾਵਟ ਦੇ ਮੱਦੇਨਜ਼ਰ ਸੜਕ ਵਿਚਕਾਰ ਰੇਹੜੀਆਂ ਨਹੀਂ ਲੱਗਣਗੀਆਂ। ਭਾਂਵੇਕਿ ਉਨਾਂ ਨੇ ਰੇਹੜੀ ਵਾਲਿਆਂ ਨੂੰ ਸ਼ਿਫਟ ਕਰਨ ਦੇਲਈ ਜਗ੍ਹਾ ਦੇਣ ਦਾ ਵਿਸਵਾਸ਼ ਦਵਾਇਆ ਹੈ ਜਿਸਦੇ ਲਈ ਮੁੱਖ ਰੂਪ ਵਿਚ ਨਗਰ ਦੇ ਨੇੜੇ ਸਥਿਤ ਗ੍ਰੀਨ ਬੈਲਟ ਦੀ ਸਾਈਟ 'ਤੇ ਜ਼ੋਰ ਦਿੱਤਾ ਗਿਆ ਹੈ।
ਬੁੱਢੇ ਨਾਲੇ ਦੇ ਕਿਨਾਰੇ ਸੜਕ ਬਣਾਉਣ ਦੇ ਪ੍ਰਾਜੈਕਟ ਨੂੰ ਲੇ ਕੇ ਵਿਜ਼ਿਟ ਕੀਤੀ ਸਾਈਟ
ਵਿਧਾਇਕ ਪਰਾਸ਼ਰ ਵਲੋਂ ਮੰਗਲਵਾਰ ਨੂੰ ਹੀ ਬੁੱਢੇ ਨਾਲੇ ਦੇ ਕਿਨਾਰੇ ਸੜਕ ਬਣਾਊਣ ਦੇ ਪ੍ਰਾਜੈਕਟ ਨੂੰ ਲੈ ਕੇ ਗੁਰਦੁਆਰਾ ਗਊਘਾਟ ਤੋਂ ਲੈ ਕੇ ਬਾਜਵਾ ਨਗਰ ਤੱਕ ਦੀ ਸਾਈਟ ਵਿਜੀਟ ਕੀਤੀ ਗਈ। ਉਨਾਂ ਦੇ ਨਾਲ ਨਗਰ ਨਿਗਮ ਦੀ ਬੀ ਐਂਡ ਆਰ ਬਰਾਂਚ, ਓ ਐਂਡ ਐੱਮ ਸੈੱਲ ਅਤੇ ਬਿਲਡਿੰਗ ਬਰਾਂਚ ਦੇ ਅਫਸਰ ਮੌਜੂਦ ਸਨ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਇਹ ਸੜਕ ਚਾਲੂ ਹੋਣ ਨਾਲ ਲੋਕਾਂ ਨੂੰ ਟਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਜਿਸਦੇ ਲਈ ਨਗਰ ਨਿਗਮ ਅਫਸਰਾਂ ਨੂੰ ਕੰਮ ਵਿਚ ਤੇਜੀ ਲਿਆਊਣ ਦੇ ਨਿਰਦੇਸ਼ ਦਿੱਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਭੇਜਣ ਦੇ ਨਾਮ ’ਤੇ ਮਾਰੀ 36 ਲੱਖ ਦੀ ਠੱਗੀ, ਔਰਤ ਸਣੇ 3 ਖ਼ਿਲਾਫ਼ ਕੇਸ ਦਰਜ
NEXT STORY