ਜਲਾਲਾਬਾਦ (ਬਜਾਜ, ਬੰਟੀ) : ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਵਿਦੇਸ਼ ਭੇਜਣ ਦੇ ਨਾਮ ’ਤੇ 36 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਇਕ ਔਰਤ ਸਮੇਤ 3 ਜਣਿਆ ਦੇ ਖ਼ਿਲਾਫ਼ ਧੋਖਾਦੇਹੀ ਦਾ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਮਨਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਢਾਣੀ ਮਾਨ ਸਿੰਘ ਦਾਖਲੀ ਜੋਧਾ ਭੈਣੀ ਨੇ ਇਕ ਦਰਖ਼ਾਸਤ 19-12-2023 ਨੂੰ ਪੁਲਸ ਕੋਲ ਦਿੱਤੀ ਗਈ ਸੀ। ਇਸ ਦਰਖ਼ਾਸਤ ’ਚ ਮਨਦੀਪ ਸਿੰਘ ਨੇ ਦੋਸ਼ ਲਾਇਆ ਕਿ ਕੈਲਾਸ਼ ਕੌਰ ਪਤਨੀ ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਅਤੇ ਰਾਜਨ ਪੁੱਤਰ ਗੁਰਦੇਵ ਸਿੰਘ ਵਾਸੀ ਬਸਤੀ ਭੱਟੀਆ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਸਾਲ 2028 ਦੇ ਦੌਰਾਨ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 36 ਲੱਖ ਦੀ ਠੱਗੀ ਮਾਰੀ ਗਈ ਹੈ।
ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਇੰਸਪੈਕਟਰ ਬਲਬੀਰ ਚੰਦ ਨੇ ਦੱਸਿਆ ਕਿ ਇਸ ਦਰਖ਼ਾਸਤ ਦੀ ਪੜਤਾਲ ਡੀ. ਐੱਸ. ਪੀ. ਜਲਾਲਾਬਾਦ ਸਮੇਤ ਕਾਨੂੰਨ ਰਾਇ ਲੈਣ ਉਪਰੰਤ ਐੱਸ. ਐੱਸ. ਪੀ. ਫਾਜ਼ਿਲਕਾ ਪਾਸੋਂ ਅਪਰੂਵਲ ਥਾਣੇ ’ਚ ਆਉਣ ਉਪਰੰਤ ਪੁਲਸ ਨੇ ਮੁੱਦਈ ਕੈਲਾਸ਼ ਕੌਰ, ਕੁਲਵਿੰਦਰ ਸਿੰਘ ਅਤੇ ਰਾਜਨ ਦੇ ਖ਼ਿਲਾਫ਼ 17-6-2024 ਨੂੰ ਮੁਕੱਦਮਾ ਥਾਣਾ ਸਦਰ ਵਿਖੇ ਦਰਜ ਕੀਤਾ ਗਿਆ ਹੈ। ਨਾਮਜ਼ਦ ਲੋਕ ਰਿਸ਼ਤੇ ’ਚ ਮਾਂ-ਪੁੱਤਰ ਦੱਸੇ ਜਾ ਰਹੇ ਹਨ।
ਖ਼ੌਫਨਾਕ, ਨੌਜਵਾਨ ਨੇ ਤਾਰਾਂ ਨੂੰ ਹੱਥ ਲਾ ਕੇ ਕੀਤੀ ਆਤਮਹੱਤਿਆ
NEXT STORY