ਬੁਢਲਾਡਾ (ਬਾਂਸਲ) : ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੇ ਕੰਮਾਂ 'ਚ ਹੋਰ ਤੇਜ਼ੀ ਲਿਆਉਣ ਲਈ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਉਨ੍ਹਾਂ ਨੇ ਪਿੰਡਾਂ ਦੇ ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਗ੍ਰਾਂਟਾਂ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਮੁੱਚੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਚਹੁੰ ਮੁਖੀ ਵਿਕਾਸ ਲਈ ਵਚਨਬੱਧ ਹੈ ਅਤੇ ਹਰ ਪਿੰਡ ਨੂੰ ਸਹੂਲਤਾਂ ਨਾਲ ਲੈਸ ਕਰਕੇ, ਬੱਚਿਆਂ ਅਤੇ ਨੌਜਵਾਨਾਂ ਦੇ ਖੇਡਣ ਲਈ ਸਟੇਡੀਅਮ, ਗਰਾਊਂਡ, ਓਪਨ ਜਿੰਮ, ਬਜ਼ੁਰਗਾਂ ਦੇ ਲਈ ਪਾਰਕ, ਪੰਚਾਇਤਾਂ ਦੇ ਬੈਠਣ ਲਈ ਪੰਚਾਇਤ ਘਰ ਅਤੇ ਸਾਂਝੇ ਜੰਝ ਘਰ ਆਦਿ ਉਸਾਰ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾਵੇਗਾ।
ਇਸ ਮੌਕੇ ਚੈੱਕ ਲੈਣ ਵਾਲੇ ਪਿੰਡਾਂ ਦੇ ਸਰਪੰਚਾਂ ਵਿੱਚ ਰਾਮਗੜ੍ਹ ਸਾਹਪੁਰੀਆ, ਭਖੜਿਆਲ, ਮੰਡੇਰਨੇ, ਖੱਤਰੀ ਵਾਲਾ ਕਲੀਪੁਰ, ਬਛੋਆਣਾ, ਬਹਾਦਰਪੁਰ ਅਤੇ ਕਿਸ਼ਨਗੜ੍ਹ ਦੀਆਂ ਸਮੁੱਚੀਆਂ ਪੰਚਾਇਤਾਂ ਸ਼ਾਮਲ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਚਾਇਤ ਸਕੱਤਰ ਨੀਲਮ ਰਾਣੀ, ਅਸ਼ਵਨੀ ਕਾਠ ਅਤੇ ਧੀਰਜ ਕੁਮਾਰ ਵੀ ਸ਼ਾਮਲ ਸਨ।
ਭਾਜਪਾ ਦੀ ਜਿੱਤ 'ਤੇ ਬੋਲੇ ਤਰੁਣ ਚੁੱਘ, PM ਨਰਿੰਦਰ ਮੋਦੀ ਨੇ ਲਿਖਿਆ ਨਵਾਂ ਇਤਿਹਾਸ
NEXT STORY