ਮੰਡੀ ਪੰਜੇ ਕੇ ਉਤਾੜ /ਜਲਾਲਾਬਾਦ (ਵਿਪਨ/ ਸੇਤੀਆ)— ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿੰਡ ਮੰਡੀ ਪੰਜੇ ਕੇ ਬਲਰਾਮ ਧਵਨ ਦੇ ਨਿਵਾਸ ਸਥਾਨ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਕਿਸਾਨ ਹਿਤੈਸ਼ੀ ਰਹੀ ਹੈ ਅਤੇ ਵਿਰੋਧੀ ਪਾਰਟੀ ਵੱਲੋਂ ਬਿਨਾਂ ਵਜ੍ਹਾ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਨੂੰ ਮੋਟਰਾਂ ਦੇ ਬਿੱਲ ਲਗਾਏ ਜਾਣਗੇ ਜਦਕਿ ਅਜਿਹਾ ਕੁਝ ਵੀ ਨਹੀਂ ਹੈ ਅਤੇ ਵਿਰੋਧੀ ਪਾਰਟੀ ਸਿਰਫ ਕੋਰੀ ਸਿਆਸਤ ਕਰ ਰਹੀ ਹੈ।
ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਆਰਥਿਕ ਪੱਖੋਂ ਮਜਬੂਤ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਅਤੇ ਕਈ ਨਵੀਆਂ ਯੋਜਨਾਵਾ ਰਾਹੀਂ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ 'ਚ ਨਸ਼ੇ 'ਤੇ ਕਾਫੀ ਹੱਦ ਤੱਕ ਰੋਕ ਲੱਗੀ ਹੈ ਅਤੇ ਨਸ਼ੇ 'ਤੇ ਠੱਲ ਪਾਉਣ ਲਈ ਭਵਿੱਖ 'ਚ ਵੀ ਉਪਰਾਲੇ ਜਾਰੀ ਰਹਿਣਗੇ। ਰਾਣਾ ਸੋਢੀ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨਾਲ ਕੀਤਾ ਗਿਆ ਇਕ-ਇਕ ਵਾਅਦਾ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਰੀਬ ਇਕ ਸਾਲ ਦੇ ਕਾਰਜਕਾਲ ਤੋਂ ਸੂਬੇ ਦੀ ਜਨਤਾ ਸੰਤੁਸ਼ਟ ਹੈ ਅਤੇ ਜਨਤਾ ਨੂੰ ਉਮੀਂਦ ਹੈ ਕਿ ਕਾਂਗਰਸ ਸਰਕਾਰ ਸੂਬੇ ਦੀ ਜਨਤਾ ਦੀ ਬੇਹਤਰੀ ਲਈ ਕੰਮ ਕਰੇਗੀ। ਭਵਿੱਖ 'ਚ ਹੋਣ ਵਾਲੀਆਂ ਸੰਸਦੀ ਚੋਣਾਂ ਦੌਰਾਨ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਕਾਂਗਰਸ ਪਾਰਟੀ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਝੋਲੀ 'ਚ ਪਾਏਗੀ। ਇਸ ਮੌਕੇ ਉਨ੍ਹਾਂ ਨਾਲ ਰੋਸ਼ਨ ਲਾਲ ਭਠੇਜਾ ਜ਼ਿਲਾ ਮੀਤ ਪ੍ਰਧਾਨ ਕਾਂਗਰਸ, ਮਦਨ ਲਾਲ, ਅਵਤਾਰ ਸਿੰਘ ਲੈਪੋ, ਸੋਨੂੰ ਬਿੰਦਰਾ,ਢੋਲਾ ਧਵਨ ਆਦਿ ਮੌਜੂਦ ਸਨ।
ਸੰਤ ਬਾਬਾ ਸੁੰਦਰ ਦਾਸ ਜੀ ਦੇ ਬਰਸੀ ਸਮਾਗਮ ਸ਼ੁਰੂ
NEXT STORY