ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ) - ਸਰਕਾਰੀ ਇਨੋਵਾ ਗੱਡੀ ਦੀਆਂ ਬਰੇਕਾਂ ਅਚਾਨਕ ਫੇਲ੍ਹ ਹੋ ਜਾਣ ਕਾਰਨ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਵਾਲ-ਵਾਲ ਬਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਿਧਾਇਕ ਆਪਣੇ ਹਲਕੇ ਦੇ ਪਿੰਡ ਹਿੰਮਤਪੁਰਾਂ ਤੋਂ ਤਿੰਨ ਪ੍ਰੋਗਰਾਮਾਂ ’ਚ ਸ਼ਮੂਲੀਅਤ ਕਰਨ ਉਪਰੰਤ ਤੇਜੀ ਨਾਲ ਫਿਰਨੀ ਤੋਂ ਪਿੰਡ ਸੈਦੋਕੇ ਵੱਲ ਨੂੰ ਜਾ ਰਹੇ ਸਨ। ਅਚਾਨਕ ਸਰਕਾਰੀ ਗੱਡੀ ਦੀਆਂ ਬਰੇਕਾਂ ਫੇਲ੍ਹ ਹੋ ਗਈਅਾਂ। ਤਿੱਖਡ਼ ਦੁਪਹਿਰ ਹੋਣ ਕਾਰਨ ਸਡ਼੍ਹਕ ’ਤੇ ਆਵਾਜਾਈ ਘੱਟ ਸੀ ਅਤੇ ਡਰਾਈਵਰ ਨੇ ਫੁਰਤੀ ਨਾਲ ਬੇਕਾਬੂ ਹੋ ਚੁੱਕੀ ਗੱਡੀ ਨੂੰ ਕੰਟਰੋਲ ਕੀਤਾ।
ਪਿੰਡ ਹਿੰਮਤਪੁਰਾ ਦੇ ਮੌਜੂਦ ਸਰਪੰਚ ਚਰਨ ਸਿੰਘ ਉਥੋ ਦੀ ਲੰਘ ਰਹੇ ਸਨ, ਨੇ ਦੱਸਿਆ ਕਿ ਉਹ ਜਦ ਘਟਨਾ ਸਥਾਨ ’ਤੇ ਪਹੁੰਚੇ ਤਾਂ ਵੇਖਿਆ ਕਿ ਵਿਧਾਇਕ ਅਤੇ ਉਸਦਾ ਅਮਲਾ ਕਾਫੀ ਘਬਰਾਹਟ ’ਚ ਨਜ਼ਰ ਆ ਰਿਹਾ ਸੀ। ਇਨੋਵਾ ਗੱਡੀ ਦੇ ਬਰੇਕਾਂ ਦਾ ਹੇਠਲਾ ਹਿੱਸਾ ਦੂਰ-ਦੂਰ ਖਿਲਰਿਆ ਪਿਆ ਸੀ, ਜਿਸਨੂੰ ਸਰਪੰਚ ਨੇ ਇੱਕਠਾ ਕੀਤਾ। ਵਿਧਾਇਕ ਨੇ ਫੋਨ ’ਤੇ ਪਾਰਟੀ ਸਰਗਰਮ ਆਗੂ ਬਾਦ ਸਿੰਘ ਹਿੰਮਤਪੁਰਾ ਨੂੰ ਘਟਨਾ ਸਥਾਨ ’ਤੇ ਬੁਲਾਇਆ ਅਤੇ ਹੋਰ ਪ੍ਰਾਈਵੇਟ ਗੱਡੀ ਦਾ ਪ੍ਰਬੰਧ ਕਰਕੇ ਅਗਲੇ ਸਮਾਗਮ ’ਤੇ ਚੱਲੇ ਗਏ। ਵਿਧਾਇਕ ਦਾ ਪੱਖ ਜਾਨਣ ਲਈ ਜਦ ਫੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸਬੰਧਤ ਮਹਿਕਮੇ ਨੂੰ ਗੱਡੀ ਦੀ ਮਾਡ਼ੀ ਹਾਲਤ ਬਾਰੇ ਪਹਿਲਾਂ ਹੀ ਕਈ ਵਾਰ ਦਰਖਾਸਤ ਦਿੱਤੀ ਜਾ ਚੁੱਕੀ ਹੈ, ਪਰ ਮਹਿਕਮੇ ’ਤੇ ਕੋਈ ਅਸਰ ਨਹੀਂ ਹੋਇਆ।
ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਬਗੈਰ ਮਾਨਤਾ ਪ੍ਰਾਪਤ ਆਈਲੈਟਸ ਸੈਂਟਰ
NEXT STORY