ਚੰਡੀਗੜ੍ਹ (ਅੰਕੁਰ): ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਵਿਰੋਧੀ ਪਾਰਟੀ ਦੇ ਨੇਤਾ ਹੀ ਨਹੀਂ ਸਗੋਂ ਆਪਣੇ ਹੀ ਆਪਣਿਆਂ ਨੂੰ ਭੰਡਣ ਲੱਗੇ ਹੋਏ ਹਨ। ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਇੱਕ ਦੂਜੇ ਖ਼ਿਲਾਫ਼ ਖੁੱਲ੍ਹ ਕੇ ਬੋਲ ਰਹੇ ਹਨ। ਚੌਧਰੀ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੰਨੀ ਸਾਹਿਬ ਦਾ ਤਾਂ ਟਰੈਕ ਰਿਕਾਰਡ ਦੱਸਦਾ ਕਿ ਉਹ ਔਰਤਾਂ ਦਾ ਸਤਿਕਾਰ ਨਹੀਂ ਕਰਦੇ। ਇਨ੍ਹਾਂ ਨੇ ਬਤੌਰ ਮੰਤਰੀ ਸੀਨੀਅਰ ਆਈ.ਏ.ਐੱਸ. ਔਰਤ ਅਫ਼ਸਰ ਨੂੰ ਗ਼ਲਤ ਮੈਸੇਜ ਭੇਜੇ ਤੇ ਜਦੋਂ ਇਸ ਦੀ ਸ਼ਿਕਾਇਤ ਹੋਈ ਤਾਂ ਫਿਰ ਮਾਫ਼ੀਆਂ ਮੰਗ ਕੇ ਖਹਿੜਾ ਛੁਡਾਇਆ। ਉਨ੍ਹਾਂ ਕਿਹਾ ਕਿ ਚੰਨੀ ਸਾਹਿਬ ਨੂੰ ਬੇਨਤੀ ਹੈ ਕਿ ਇਨ੍ਹਾਂ ਗੱਲਾਂ ਨੂੰ ਢਕਿਆ ਰਹਿਣ ਦਿਓ ਕਿਉਂਕਿ ਜਦੋਂ ਗੱਲਾਂ ਖੁੱਲ੍ਹਣਗੀਆਂ ਤਾਂ ਫਿਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਆਉਣਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ ਦੇ ਰੰਗ: ਪਰਿਵਾਰ ਦਾ ਇਕ ਮੈਂਬਰ ਕਾਂਗਰਸ ਤਾਂ ਦੂਜਾ ਭਾਜਪਾ 'ਚ, ਪੜ੍ਹੋ ਵੱਡੇ ਲੀਡਰਾਂ ਦੇ ਨਾਂ
ਉਨ੍ਹਾਂ ਕਿਹਾ ਕਿ ਚੰਨੀ ਜਿੱਥੇ ਵੀ ਗਏ, ਉਨ੍ਹਾਂ ਨੇ ਪਾਰਟੀ ਦਾ ਨੁਕਸਾਨ ਕੀਤਾ। ਪਾਰਟੀ ਛੱਡੋ ਇਨ੍ਹਾਂ ਨੇ ਤਾਂ ਆਪਣੇ ਪਰਿਵਾਰ ਨੂੰ ਨਹੀਂ ਛੱਡਿਆ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਮਹਿੰਦਰ ਸਿੰਘ ਕੇ.ਪੀ. ਨਾਲ ਵੀ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਦੇ ਪਿਤਾ ਦੀ ਜਾਨ ਚਲੀ ਗਈ ਸੀ। ਉਹ ਕਾਂਗਰਸ ਲਈ ਸ਼ਹੀਦ ਹੋਏ। ਇੰਨੀ ਵੱਡੀ ਕੁਰਬਾਨੀ ਤੋਂ ਬਾਅਦ ਵੀ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਦੀ ਅਣਦੇਖੀ ਕੀਤੀ ਗਈ। ਪਾਰਟੀ ਨੂੰ ਇਸ ਬਾਰੇ ਸੋਚਣਾ ਚਾਹੀਦਾ ਸੀ।
ਇਹ ਖ਼ਬਰ ਵੀ ਪੜ੍ਹੋ - ਚੋਣ ਜ਼ਾਬਤੇ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਉਨ੍ਹਾਂ ਕਿਹਾ ਕਿ ਚੰਨੀ ਸਾਹਿਬ ਦਾ ਵੱਖ-ਵੱਖ ਚੈਨਲ ਨੂੰ ਆਹ ਕਹਿਣਾ ਕਿ ਮੇਰੇ ਮਾਤਾ ਜੀ 80 ਸਾਲ ਦੇ ਹੋ ਗਏ ਹਨ, ਕੀ ਉਨ੍ਹਾਂ ਨੂੰ ਮੇਰੇ ਮਾਤਾ ਜੀ ਦੀ ਉਮਰ ਪਤਾ ਹੈ ? ਜੇ ਮੇਰੇ ਮਾਤਾ ਜੀ 80 ਸਾਲ ਦੇ ਹਨ ਤਾਂ ਚੰਨੀ ਸਾਹਿਬ ਦੀ ਵੀ ਤਕਰੀਬਨ 70 ਸਾਲ ਦੀ ਉਮਰ ਹੋਣੀ ਹੈ ਕਿਉਂਕਿ ਮੇਰੇ ਮਾਤਾ ਇਨ੍ਹਾਂ ਤੋਂ 9 ਜਾਂ 10 ਸਾਲ ਹੀ ਵੱਡੇ ਹਨ। ਵੈਸੇ ਵੀ ਚੰਨੀ ਸਾਹਿਬ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਚੰਨੀ ਪੰਜਾਬ ਦੇ ਇੱਕੋ-ਇੱਕ ਮੁੱਖ ਮੰਤਰੀ ਹਨ, ਜਿਹੜੇ ਮੁੱਖ ਮੰਤਰੀ ਹੁੰਦਿਆਂ ਦੋ-ਦੋ ਸੀਟਾਂ ਹਾਰੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PGI ਚੰਡੀਗੜ੍ਹ ਆਉਣ ਵਾਲੇ ਮਰੀਜ਼ਾਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਣਾ ਪਵੇਗਾ ਖੱਜਲ-ਖੁਆਰ
NEXT STORY