ਮਾਨਸਾ (ਅਮਰਜੀਤ ਚਾਹਲ): ਕੈਪਟਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਘਰ-ਘਰ ਨੌਕਰੀ ਦਿੱਤੀ ਜਾਵੇਗੀ ਪਰ ਪੰਜਾਬ ਦੇ ਲੋਕਾਂ ਨੂੰ ਘਰ-ਘਰ ਨੌਕਰੀ ਤਾਂ ਨਹੀਂ ਮਿਲੀ ਸਗੋਂ ਕੈਪਟਨ ਨੇ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਉੱਚ ਦਰਜੇ ਦੀ ਨੌਕਰੀ ਜ਼ਰੂਰ ਦਿੱਤੀ ਹੈ। ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਡਾਲੀ ਦੇ ਨੌਜਵਾਨ ਰੰਜੀਤ ਸਿੰਘ ਜਿਸ ਦੇ ਪਿਤਾ ਹਰਭਜਨ ਸਿੰਘ ਜੋ ਫੌਜ ’ਚ 1995 ’ਚ ਫੌਜ ਦੇ ਆਪਰੇਸ਼ਨ ਗਾਰਡ ਦੇ ਤਹਿਤ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ ਨੂੰ ਨੌਕਰੀ ਨਹੀਂ ਦਿੱਤੀ ਜਦੋਂ ਤਰਸ ਦੇ ਆਧਾਰ ’ਤੇ ਸ਼ਹੀਦ ਦੇ ਪੁੱਤਰ ਨੇ ਨੌਕਰੀ ਮੰਗੀ ਤਾਂ ਸਰਕਾਰ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਨੌਕਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ।
ਇਹ ਵੀ ਪੜ੍ਹੋ: ਸ਼ੱਕੀ ਹਾਲਾਤ ’ਚ 3 ਸਾਲਾ ਬੱਚੇ ਦੀ ਮੌਤ, ਦਾਦੇ ਤੇ ਲੋਕਾਂ ਨੇ ਮਤਰੇਈ ਮਾਂ ’ਤੇ ਲਾਏ ਗੰਭੀਰ ਦੋਸ਼
ਰੰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੇ ਪਿਤਾ ਸ਼ਹੀਦ ਹੋਏ ਸਨ ਤਾਂ ਮੈਂ 3 ਸਾਲ ਦਾ ਸੀ। ਉਸ ਨੇ ਤਰਸ ਦੇ ਆਧਾਰ ’ਤੇ 2017 ’ਚ ਨੌਕਰੀ ਦੀ ਮੰਗ ਕੀਤੀ ਸੀ ਪਰ ਸਰਕਾਰ ਨੇ ਨੌਕਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਜਦਕਿ ਉਹ ਬੀ.ਐੱਡ.ਈ.ਟੀ.ਈ. ਅਤੇ ਟੈੱਟ ਪਾਸ ਹਨ ਪਰ ਕੈਪਟਨ ਸਰਕਾਰ ਆਪਣੇ ਚਹੇਤਿਆਂ ਨੂੰ ਚੋਰ ਮੋਰੀ ਦੇ ਰਸਤੇ ਨੌਕਰੀ ਦੇ ਰਹੀ ਹੈ। ਸ਼ਹੀਦ ਦੀ ਵਿਧਵਾ ਪਤਨੀ ਨੇ ਵੀ ਸਰਕਾਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਲੋੜਵੰਦ ਲੋਕਾਂ ਨੂੰ ਨੌਕਰੀ ਨਹੀਂ ਦੇ ਰਹੀ ਹੈ ਅਤੇ ਅਮੀਰ ਵਿਧਾਇਕ ਦੇ ਪੁੱਤਰਾਂ ਨੂੰ ਨੌਕਰੀ ਦੇ ਰਹੀ ਹੈ।
ਇਹ ਵੀ ਪੜ੍ਹੋ: ‘ਸਿਆਸੀ ਪਿੱਚ ’ਤੇ ਲੰਬੀ ਪਾਰੀ ਖੇਡਣਾ ਚਾਹੁੰਦੇ ਹਨ ਸਿੱਧੂ, ਮੰਤਰੀ ਬਣਨ ਤੋਂ ਬਿਹਤਰ ਪ੍ਰਧਾਨਗੀ ਸੰਭਾਲਣਾ’
ਭੋਗ ਸਮਾਗਮ ’ਤੇ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਦੋਵਾਂ ਦੀ ਮੌਕੇ ’ਤੇ ਮੌਤ
NEXT STORY