ਚੰਡੀਗੜ੍ਹ, (ਸੁਸ਼ੀਲ)— ਸੈਕਟਰ-8 ਵਿਚ ਗੋਪਾਲ ਸਵੀਟਸ ਦੇ ਮਾਲਕ ਸ਼ਰਨਜੀਤ ਸਿੰਘ ਤੋਂ ਸਾਢੇ 6 ਲੱਖ ਲੁੱਟਣ ਵਾਲੇ ਐਕਟਿਵਾ ਸਵਾਰ ਤਿੰਨ ਲੁਟੇਰਿਆਂ ਦਾ ਪੁਲਸ ਅਜੇ ਤਕ ਕੋਈ ਸੁਰਾਗ ਨਹੀਂ ਲਾ ਸਕੀ ਹੈ। ਪੁਲਸ ਨੇ ਬੁੱਧਵਾਰ ਨੂੰ ਘਟਨਾ ਸਥਾਨ ਤੋਂ ਮੋਬਾਇਲ ਡੰਪ ਡਾਟਾ ਵੀ ਜ਼ਬਤ ਕੀਤਾ। ਲੁਟੇਰਿਆਂ ਦਾ ਸੁਰਾਗ ਲਾਉਣ ਲਈ ਪੁਲਸ ਸੈਕਟਰ-8 ਵਿਚ ਪਹੁੰਚ ਕੇ ਘਰਾਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕਰਦੀ ਰਹੀ। ਪੁਲਸ ਨੇ ਗੋਪਾਲ ਸਵੀਟਸ ਵਿਚ ਕੰਮ ਕਰਨ ਵਾਲੇ ਸਾਰੇ ਵਰਕਰਾਂ ਦੀ ਲਿਸਟ ਬਣਾ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤੇ ਉਨ੍ਹਾਂ ਦੇ ਮੋਬਾਇਲ ਦੀ ਡੀਟੇਲ ਵੀ ਖੰਗਾਲ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਲੁੱਟ ਦੇ ਮਾਮਲੇ ਵਿਚ ਕੋਈ ਜਾਣਕਾਰੀ ਮਿਲਿਆ ਹੋ ਸਕਦਾ ਹੈ ਕਿਉਂਕਿ ਲੁਟੇਰਿਆਂ ਨੂੰ ਕਿੰਝ ਪਤਾ ਲੱਗਿਆ ਕਿ ਸ਼ਰਨਜੀਤ ਸਿੰਘ ਰਾਤ ਨੂੰ ਕੈਸ਼ ਲੈ ਕੇ ਘਰ ਜਾਣ ਵਾਲੇ ਹਨ? ਸੈਕਟਰ-3 ਥਾਣਾ ਪੁਲਸ ਨੌਕਰੀ ਛੱਡ ਚੁੱਕੇ ਨੌਕਰਾਂ ਦੀ ਵੀ ਡੀਟੇਲ ਹਾਸਲ ਕਰ ਰਹੀ ਹੈ।
ਪੀ. ਸੀ. ਆਰ. ਤੇ ਥਾਣਾ ਪੁਲਸ ਦੀ ਅਲਰਟਨੈੱਸ 'ਤੇ ਸਵਾਲ
ਲੁੱਟ ਕਰਨ ਵਾਲੇ ਐਕਟਿਵਾ ਸਵਾਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੜੀ ਆਸਾਨੀ ਨਾਲ ਫਰਾਰ ਹੋ ਗਏ। 24 ਘੰਟੇ ਚੌਰਾਹੇ ਤੇ ਲਾਈਟ ਪੁਆਇੰਟਸ 'ਤੇ ਪੀ. ਸੀ. ਆਰ. ਤਾਇਨਾਤ ਹੋਣ ਵਾਲੇ ਜਵਾਨ ਵੀ ਐਕਟਿਵਾ ਸਵਾਰ ਤਿੰਨ ਲੁਟੇਰਿਆਂ ਨੂੰ ਫੜ ਨਹੀਂ ਸਕੇ, ਜਦਕਿ ਲੁੱਟ ਤੋਂ ਕੁਝ ਸਮਾਂ ਬਾਅਦ ਹੀ ਲੁੱਟ ਦੀ ਜਾਣਕਾਰੀ ਪੁਲਸ ਨੂੰ ਮਿਲ ਗਈ ਸੀ। ਜਾਂਚ ਵਿਚ ਪਤਾ ਲੱਗਿਆ ਹੈ ਕਿ ਲੁਟੇਰੇ ਸੈਕਟਰ-7 ਜਾਂ 9 ਵੱਲ ਜਾ ਸਕਦੇ ਹਨ। ਦੋਵੇਂ ਪਾਸੇ ਹੀ ਪੀ. ਸੀ. ਆਰ. ਜਵਾਨ ਹੁੰਦੇ ਹਨ। ਇਸ ਤੋਂ ਇਲਾਵਾ ਪੁਲਸ ਵੱਲੋਂ ਝਪਟਮਾਰੀ ਰੋਕਣ ਲਈ ਰੋਜ਼ਾਨਾ ਸਪੈਸ਼ਲ ਨਾਕੇ ਲਾਏ ਜਾਂਦੇ ਹਨ। ਪੁਲਸ ਕੰਟ੍ਰੋਲ ਰੂਮ ਵਲੋਂ ਲੁਟੇਰਿਆਂ ਦੇ ਬਾਰੇ 'ਚ ਨਾਕਾ ਪੁਲਸ ਨੂੰ ਅਲਰਟ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਪੁਲਸ ਦੀ ਮੁੱਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਲੁਟੇਰੇ ਸੈਕਟਰਾਂ ਦੇ ਅੰਦਰਲੇ ਰਸਤੇ ਫਰਾਰ ਹੋ ਗਏ। ਪੁਲਸ ਟੀਮਾਂ ਸੈਕਟਰ-8 ਤੋਂ ਬਾਹਰ ਨਿਕਲਣ ਵਾਲੇ ਸਾਰੇ ਆਊਟਰ ਪੁਆਇੰਟਸ ਦੇ ਕੈਮਰੇ ਖੰਗਾਲ ਰਹੀਆਂ ਹਨ।
ਲੰਗਾਹ ਨੇ ਕੀਤੀ ਰੇਪ ਕੇਸ ਪੰਜਾਬ ਤੋਂ ਬਾਹਰ ਟਰਾਂਸਫਰ ਕਰਨ ਦੀ ਮੰਗ, ਸਰਕਾਰ ਨੂੰ ਨੋਟਿਸ
NEXT STORY