ਸੰਗਰੂਰ (ਵਿਵੇਕ ਸਿੰਧਵਾਨੀ, ਗੋਇਲ) — ਜੇਲ 'ਚੋਂ ਕੈਦੀ ਕੋਲੋਂ ਮੋਬਾਇਲ ਬਰਾਮਦ ਹੋਣ 'ਤੇ ਉਸ ਦੇ ਵਿਰੁੱਧ ਥਾਣਾ ਸਿੱਟੀ-1 ਪੁਲਸ ਨੇ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਹਵਲਦਾਰ ਗੁਰਭਜਨ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਜ਼ਿਲਾ ਜੇਲ ਸੰਗਰੂਰ ਵਲੋਂ ਇਕ ਪੱਤਰ ਪ੍ਰਾਪਤ ਹੋਇਆ ਕਿ 5-6 ਜੂਨ ਦੀ ਰਾਤ ਪੁਲਸ ਨੇ ਤਲਾਸ਼ੀ ਦੌਰਾਨ ਪਾਣੀ ਦੀ ਖਾਲੀ ਪਾਈਪ 'ਚੋਂ ਮੋਬਾਇਲ, ਬੈਟਰੀ, ਚਾਰਜਰ, ਹੈੱਡਫੋਨ ਤੇ ਸਿਮ ਬਰਾਮਦ ਕੀਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕੈਦੀ ਗੈਂਗਸਟਰ ਰਾਜੀਵ ਕੁਮਾਰ ਉਰਫ ਰਾਜਾ ਦੇ ਵਿਰੁੱਧ ਕੇਸ ਦਰਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਮੀਨ 'ਤੇ ਕਬਜ਼ਾ ਦਿਵਾਉਣ ਆਏ ਅਧਿਕਾਰੀਆਂ ਦੇ ਸਾਹਮਣੇ ਕਿਸਾਨ ਨੇ ਪੀਤਾ ਜ਼ਹਿਰ (ਵੀਡੀਓ)
NEXT STORY