ਜਲੰਧਰ (ਮਹੇਸ਼) : ਬੁੱਧਵਾਰ ਰਾਤ ਨੂੰ 120 ਫੁੱਟ ਰੋਡ ’ਤੇ ਅਨੂਪ ਨਗਰ ਵਾਸੀ ਪੀਰਦਾਦ ਦੇ ਰਹਿਣ ਵਾਲੇ ਮੋਬਾਈਲ ਸ਼ਾਪ ਦੇ ਮਾਲਕ ਨੂੰ ਲੁਟੇਰਿਆਂ ਨੇ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ ਪਰ ਲੋਕਾਂ ਦੇ ਇਕੱਠੇ ਹੋਣ ’ਤੇ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਿਚ ਕਾਮਯਾਬ ਨਹੀਂ ਹੋ ਸਕੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਜਾਣਕਾਰੀ ਮੁਤਾਬਕ, ਜਤਿੰਦਰਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਰਾਤ ਨੂੰ ਆਪਣੀ ਦੁਕਾਨ ਬੰਦ ਕਰਨ ਤੋਂ ਬਾਅਦ ਪੈਦਲ ਘਰ ਵੱਲ ਜਾ ਰਿਹਾ ਸੀ। ਰਸਤੇ ਵਿਚ ਉਸ ਨੂੰ 2 ਮੋਟਰਸਾਈਕਲਾਂ ’ਤੇ ਸਵਾਰ 4 ਨੌਜਵਾਨਾਂ ਨੇ ਘੇਰ ਲਿਆ ਅਤੇ ਲੁੱਟਣ ਦੀ ਨੀਅਤ ਨਾਲ ਉਸ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਪਰ ਉਹ ਉਸ ਕੋਲੋਂ ਬੈਗ ਨਹੀਂ ਖੋਹ ਸਕੇ। ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਦੇਰ ਰਾਤ ਤਕ ਜਾਂਚ ਵਿਚ ਲੱਗੀ ਹੋਈ ਸੀ।
ਇਹ ਵੀ ਪੜ੍ਹੋ : ਹਿਮਾਚਲ ਦੇ 5 ਜ਼ਿਲ੍ਹਿਆਂ 'ਚ ਦੋ ਦਿਨਾਂ ਲਈ ਭਾਰੀ ਬਾਰਿਸ਼ ਦਾ 'ਯੈਲੋ ਅਲਰਟ' ਜਾਰੀ, 37 ਸੜਕਾਂ ਬੰਦ
ਮੋਬਾਈਲ ਸ਼ਾਪ ਮਾਲਕ ਨੇ ਕਿਹਾ ਕਿ ਉਸ ਦਾ ਘਰ ਉਸ ਦੀ ਦੁਕਾਨ ਤੋਂ ਲਗਭਗ 200 ਮੀਟਰ ਦੀ ਦੂਰੀ ’ਤੇ ਹੈ। ਵਾਰਦਾਤ ਤੋਂ ਬਾਅਦ ਕਾਫੀ ਲੋਕ ਮੌਕੇ ’ਤੇ ਇਕੱਠੇ ਹੋ ਗਏ ਸਨ। ਵਾਰਦਾਤ ਕਰਨ ਵਾਲੇ ਲੁਟੇਰੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ। ਇਹ ਫੁਟੇਜ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਜਤਿੰਦਰਪਾਲ ਸਿੰਘ ਨੇ ਕਿਹਾ ਕਿ ਲਗਾਤਾਰ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਅਤੇ ਸ਼ਹਿਰ ਦੇ ਲੋਕ ਸੁਰੱਖਿਅਤ ਨਹੀਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਪੁਲ ਟੁੱਟਣ ਤੋਂ 48 ਘੰਟਿਆਂ ਬਾਅਦ ਵੀ ਸਾਈਟ ’ਤੇ ਸ਼ੁਰੂ ਨਹੀਂ ਹੋਈ ਰਿਪੇਅਰ, ਬੰਦ ਰਹੇਗੀ ਹੈਵੀ ਵਾਹਨਾਂ ਦੀ ਐਂਟਰੀ
NEXT STORY