ਝਬਾਲ, (ਨਰਿੰਦਰ)- ਬੀਤੀ ਰਾਤ ਅਣਪਛਾਤੇ ਚੋਰਾਂ ਨੇ ਆਪਣੀ ਕਾਰਵਾਈ ਨੂੰ ਫਿਰ ਤੋਂ ਤੇਜ਼ ਕਰਦਿਆਂ ਝਬਾਲ ਪੁੱਖਤਾ ਦੇ ਵੱਡੀ ਗਿਣਤੀ ’ਚ ਲੋਕਾਂ ਦੇ ਘਰਾਂ ’ਚ ਸੁਤੇ ਪਿਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਲੋਕਾਂ ਦੇ ਕੀਮਤੀ ਮੋਬਾਇਲਾਂ ’ਤੇ ਹੱਥ ਫੇਰ ਦਿੱਤਾ। ਹੈਰਾਨੀ ਦੀ ਗੱਲ ਕਿ ਸਾਰੇ ਹੀ ਘਰਾਂ ਵਾਲਿਆਂ ਨੂੰ ਇਸ ਬਾਰੇ ਸਵੇਰੇ ਹੀ ਪਤਾ ਲੱਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਦਾਤ ਦਾ ਸ਼ਿਕਾਰ ਹੋਏ ਨੌਜਵਾਨਾਂ ਜਿਨ੍ਹਾਂ ’ਚ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ 2 ਮੋਬਾਇਲ, ਸੰਦੀਪ ਪੁੱਤਰ ਗੁਰਨਾਮ ਸਿੰਘ ਦਾ 1 , ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜਿਸ ਦੇ ਘਰ ਆਏ ਪ੍ਰਾਹੁਣਿਆਂ ਦੇ ਵੀ ਮੋਬਾਇਲ ਕੋਈ ਚੁੱਕ ਕੇ ਲੈ ਗਿਆ, ਤਰਸੇਮ ਸਿੰਘ ਦੇ ਘਰੋਂ ਸਰਹਾਣੇ ਪਏ 2 , ਜੋਗਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਦੇ ਘਰੋਂ 2 , ਸੰਦੀਪ ਪੁੱਤਰ ਜਸਵੰਤ ਸਿੰਘ ਦੇ ਘਰੋਂ 1, ਮਨਪ੍ਰੀਤ ਸਿੰਘ ਦੇ ਘਰੋਂ 1 ਅਤੇ ਗੁਰਪ੍ਰੀਤ ਸਿੰਘ ਦੇ ਘਰੋਂ 1 ਮੋਬਾਇਲ ਚੋਰੀ ਕਰਕੇ ਲੈ ਗਏ। ਜਿਨ੍ਹਾਂ ਬਾਰੇ ਸਾਰਿਆਂ ਨੂੰ ਸਵੇਰੇ ਉੱਠਣ ’ਤੇ ਹੀ ਪਤਾ ਲੱਗਾ। ਹੈਰਾਨੀ ਦੀ ਗੱਲ ਹੈ ਕਿ ਸਿਵਾਏ ਮੋਬਾਇਲਾਂ ਦੇ ਸਾਰੇ ਘਰਾਂ ਵਿਚੋਂ ਹੋਰ ਕੋਈ ਚੀਜ਼ ਚੋਰੀ ਨਹੀਂ ਹੋਈ ਜਿਸ ਬਾਰੇ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਹੈ। ਵਰਨਣਯੋਗ ਹੈ ਕਿ ਅੱਜ ਤੋਂ ਇਕ ਸਾਲ ਪਹਿਲਾਂ ਵੀ ਝਬਾਲ ਦੇ ਵੱਖ-ਵੱਖ ਘਰਾਂ ’ਚੋਂ ਇਸੇ ਤਰੀਕੇ ਨਾਲ ਮੋਬਾਇਲ ਚੋਰੀ ਹੋਣ ਦੀਆਂ ਵਾਰਦਾਤਾਂ ਹੋਈਆਂ ਸਨ।
ਘਰ ’ਚੋਂ ਲੱਖਾਂ ਦੇ ਗਹਿਣੇ ਅਤੇ ਸਾਮਾਨ ਚੋਰੀ
NEXT STORY