ਅੰਮ੍ਰਿਤਸਰ - ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਕੇਂਦਰੀ ਵਿਧਾਨਸਭਾ ਹਲਕੇ ਦੇ ਵਰਕਰਾਂ ਦੀ ਬੈਠਕ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਆਉਂਦੀਆਂ ਲੋਕਸਭਾ ਚੋਣਾਂ ਦੇ ਮੈਦਾਨ 'ਚ ਭਾਜਪਾ ਰਾਸ਼ਟਰਵਾਦ ਦੀ ਸੋਚ ਦੇ ਨਾਲ ਸਬਕਾ ਸਾਥ ਸਬਕਾ ਵਿਕਾਸ ਬੀਤੇ 5 ਸਾਲ 'ਚ ਕੀਤੇ ਗਏ ਮੋਦੀ ਸਰਕਾਰ ਦੇ ਇਤਿਹਾਸਕ ਲੋਕ ਹਿਤੂ ਕੰਮਾਂ ਦੇ ਲੇਖੇ ਜੋਖੇ ਨਾਲ ਜਨਤਾ ਦੀ ਅਦਾਲਤ 'ਚ ਆਈ ਹੈ। ਚੁੱਘ ਨੇ ਕਾਂਗਰਸ 'ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਚੋਣਾਂ 'ਚ ਆਪਣੀ ਪਾਰਟੀ ਦੀ ਯਕੀਨੀ ਹਾਰ ਨੂੰ ਵੇਖਦੇ ਹੋਏ ਗਰੀਬੀ ਹਟਾਓ ਦੇ ਨਾਰੇ ਨੂੰ ਮੁੜ ਦੁਹਰਾ ਕੇ ਗਰੀਬ ਜਨਤਾ ਨਾਲ ਧੋਖਾ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੇ ਗਰੀਬ ਹਿਤੂ ਫੈਸਲੇ ਤੋਂ ਬੌਖਲਾ ਕੇ ਬਿਨਾ ਕਿਸੇ ਠੋਸ ਆਧਾਰ ਦੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਗਰੀਬ ਜਨਤਾ ਨੂੰ ਲਾਲਚ ਦੇ ਕੇ ਵੋਟ ਬੈਂਕ ਦੀ ਰਾਜਨੀਤੀ ਕਰਨ ਦੀ ਘਿਨਾਉਣੀ ਕੋਸ਼ਿਸ਼ ਕਰ ਰਹੇ ਹਨ। ਚੁੱਘ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ 'ਚ ਨਵਾਂ ਭਾਰਤ ਹੈ, ਅੱਤਵਾਦ ਦੇ ਸਾਮ੍ਹਣੇ ਨਹੀਂ ਝੁਕੇਗਾ ਚੁਣ ਚੁਣ ਕੇ ਬਦਲਾ ਲਵੇਗਾ ਅਤੇ ਜਰੂਰਤ ਪਈ ਤਾਂ ਦੁਸ਼ਮਣ ਦੇ ਘਰ ਜਾ ਕੇ ਵੀ ਹਿਸਾਬ ਚੁਕਾਏਗਾ। ਅੱਤਵਾਦੀ ਭਾਵੇਂ ਪਾਤਾਲ ਹੇਠਾਂ ਜਾ ਕੇ ਲੁਕ ਜਾਣ ਪਰ ਅਸੀਂ ਉਨ੍ਹਾਂ ਨੂੰ ਛੱਡਾਂਗੇ ਨਹੀਂ।
ਚੋਣ ਜ਼ਾਬਤੇ ਨੇ ਲਗਾਈਆਂ ਨਵੀਆਂ ਐਂਬੂਲੈਂਸਾਂ ਨੂੰ ਬ੍ਰੇਕਾਂ
NEXT STORY