ਬਾਘਾ ਪੁਰਾਣਾ (ਰਾਕੇਸ਼) - ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਦਾਣਾ ਮੰਡੀ ਵਿਖੇ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਅਤੇ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਸੁਖਮੰਦਰ ਸਿੰਘ ਧੂਡ਼ਕੋਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੀ ਕਾਰਵਾਈ ਗੁਰਜੰਟ ਸਿੰਘ ਮਾਣੂੰਕੇ ਅਤੇ ਤੇਜ ਸਿੰਘ ਰਹਿਲ ਨੇ ਸਾਂਝੇ ਤੌਰ ’ਤੇ ਚਲਾਈ, ਜਿਸ ’ਚ ਪੰਜਾਬ ਦੇ ਮੀਤ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ, ਸੁਰਜੀਤ ਸਿੰਘ ਵਿਰਕ ਸਮਾਧ ਭਾਈ, ਰਵਿੰਦਰ ਸਿੰਘ ਗੁਲਾਬ ਸਿੰਘਾਵਾਲਾ, ਕੁਲਵੰਤ ਸਿੰਘ ਭਲੂਰ, ਬਲਵੀਰ ਸਿੰਘ ਭਾਗੀਕੇ ਨੇ ਕਿਸਾਨਾ ਨੂੰ ਸੰਬੋਧਨ ਕੀਤਾ।
ਕਿਸਾਨਾਂ ਨੇ ਮੋਦੀ ਦੇ ਮਲੋਟ ਦੋਰੇ ਨੂੰ ਲੈ ਕੇ ‘ਮੋਦੀ ਗੋ ਬੈਕ’ ਦੇ ਨਾਅਰੇ ਲਾਏ ਕਿਉਕਿ ਚੋਣਾਂ ਤੋਂ ਪਹਿਲਾ ਮੋਦੀ ਅਤੇ ਰਾਜਨਾਥ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ’ਤੇ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ, ਪ੍ਰੰਤੂ ਚਾਰ ਸਾਲ ਬੀਤ ਜਾਣ ਤੋਂ ਬਾਅਦ ਕਿਸਾਨਾਂ ਨੂੰ ਝੋਨੇ ਦੇ ਭਾਅ ’ਚ 180 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਆਪਣੇ ਅਸਲੀ ਵਾਅਦੇ ਤੋਂ ਮੁਕਰ ਰਿਹਾ ਹੈ। ਮੋਦੀ ਸਰਕਾਰ ਨੇ ਖਾਦਾ ਉਪਰ 12 ਤੋਂ 15 ਜੀ. ਐੱਸ. ਟੀ. ਕੀਡ਼ੇ ਮਾਰ ਦਵਾਈਆਂ ਉਪਰ 12 ਤੋ 18 ਜੀ. ਐੱਸ. ਟੀ. ਲਾਕੇ ਕਿਸਾਨੀ ਮਿਸ਼ਨਰੀ ਉਪਰ 28 ਜੀ. ਐੱਸ. ਟੀ. ਲਾ ਕੇ ਕਿਸਾਨਾਂ ਉਪਰ ਹੋ ਬੋਝ ਪਾਇਆ ਹੈ ਜੇਕਰ ਅਸੀ ਵੇਖੀਏ ਕਿ ਪਿਛਲੇ ਸਾਲ ਡੀਜਲ ਦਾ ਰੇਟ 52 ਰੁਪਏ ਪ੍ਰਤੀ ਲੀਟਰ ਸੀ ਜਦੋ ਕਿ ਹੁਣ 68 ਤੋਂ 70 ਰੁਪਏ ਡੀਜ਼ਲ ਦਾ ਰੇਟ ਹੈ। ਯੂਰੀਆ ਖਾਦ ਦੀ ਬੋਰੀ ਪਿਛਲੇ ਸਾਲ 285 ਰੁਪਏ ਦੀ ਸੀ ਇਸ ਖਾਦ ਦੀ ਬੋਰੀ 300 ਰੁਪਏ ਦੀ ਉਹ ਵੀ 50 ਕਿਲੋ ਦੀ ਥਾਂ 45 ਕਿਲੋ ਦੀ ਕਰ ਦਿੱਤੀ ਗਈ ਹੈ। ਚਾਰ ਸਾਲ ਬੀਤਣ ਦੋਰਾਨ ਨਾ ਤਾਂ ਪੰਜਾਬ ਨੂੰ ਕੋਈ ਪੈਕਜ ਦਿੱਤਾ ਨਾ ਹੀ ਕੋਈ ਵਿਸ਼ੇਸ਼ ਸਹੂਲਤ ਦਿੱਤੀ ਹੁਣ ਸੰਨ 2019 ਦੀਅਾਂ ਚੋਣਾਂ ਨੂੰ ਵੇਖਦੇ ਹੋਏ ਝੋਨੇ ਦੇ ਭਾਅ ’ਚ 180 ਰੁਪਏੇ ਵਧਾਕੇ ਕਿਸਾਨਾਂ ਨੂੰ ਭੰਬਲ ਭੁਸੇ ’ਚ ਪਾਇਆ ਜਾ ਰਿਹਾ ਹੈ।
ਭਾਰਤੀ ਕਿਸਾਨ ਕਿਸਾਨ ਯੂਨੀਅਨ ਮੰਗ ਕਰਦੀ ਹੈ ਕਿ ਡਾ. ਸੁਆਮੀ ਨਾਥਨ ਕਮਿਸਨ ਦੀ ਰਿਪੋਰਟ ਅਨੁਸਾਰ ਕਿਸਾਨੀ ਫਸਲਾਂ ਦੇ ਭਾਅ ਦਿੱਤੇ ਜਾਣ ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ਪੁਰਜ਼ੋਰ ਵਿਰੋਧ ਕਰੇਗੀ। ਮੀਟਿੰਗ ’ਚ ਵੱਖ-ਵੱਖ ਪਿੰਡਾ ਦੇ ਕਿਸਾਨਾਂ ਨੇ ਭਾਗ ਲਿਆ। ਬਲਵਿੰਦਰ ਸਿੰਘ ਮਾਣੁੂੰਕੇ, ਭੁਪਿੰਦਰ ਸਿੰਘ ਸਮਾਧ ਭਾਈ, ਪਰਮਜੀਤ ਸਿੰਘ ਗੁਲਾਬ ਸਿੰਘਾਵਾਲਾ, ਮੇਘਾ ਸਿੰਘ ਫੁਲੇਵਾਲਾ, ਦਲਜੀਤ ਸਿੰਘ ਘੋਲੀਆ ਖੁਰਦ, ਕੋਰਾ ਸਿੰਘ ਘੋਲੀਆ ਕਲਾ, ਦਰਸ਼ਨ ਸਿੰਘ ਉਗੋਕੇ, ਕੁਲਵੰਤ ਸਿੰਘ, ਗੁਰਦੀਪ ਸਿੰਘ ਭਲੂਰ, ਪਾਲ ਸਿੰਘ ਜੀ. ਟੀ. ਬੀ. ਗਡ਼ , ਮਲਕੀਤ ਸਿੰਘ ਸੁਖਾਨੰਦ, ਜਰਨੈਲ ਸਿੰਘ ਠੱਠੀ ਭਾਈ, ਕੇਵਲ ਸਿੰਘ ਖਾਈ , ਸੁਖਦੇਵ ਸਿੰਘ ਨੰਗਲ, ਅਜੀਤ ਸਿੰਘ ਪੱਤੋ ਹੀਰਾ, ਜਸਵੀਰ ਸਿੰਘ ਸੈਦੋਕੇ, ਗੁਰਜੰਟ ਸਿੰਘ, ਬਲਵਿੰਦਰ ਸਿੰਘ ਦੀਨਾ, ਕਰਨੈਲ ਸਿੰਘ, ਜਸਵਿੰਦਰ ਸਿੰਘ ਧੂਡ਼ਕੋਟ ਆਦਿ ਹਾਜ਼ਰ ਸਨ।
ਚੌਲਾਂ ਨਾਲ ਭਰਿਆ ਟਰੱਕ ਲੈ ਕੇ ਚਾਲਕ ਫਰਾਰ
NEXT STORY