ਜਲਾਲਾਬਾਦ(ਗੁਲਸ਼ਨ, ਸੇਤੀਆ)—ਜੋਧਪੁਰ ਤੋਂ ਸੰਸਦ ਮੈਂਬਰ ਗਜਿੰਦਰਾ ਸਿੰਘ ਸ਼ੇਖਾਵਤ ਨੇ ਕਿਹਾ ਕਿ ਦੇਸ਼ ਅੰਦਰ ਮਹਾ-ਬਦਲਾਅ, ਵਿਵਸਥਾ ਬਦਲਾਅ ਤੇ ਸੁਸ਼ਾਸਨ ਦੇ 3 ਸਾਲ ਪ੍ਰਧਾਨ ਮੰਤਰੀ ਮੋਦੀ ਦੇ ਮਹਾ-ਸੰਕਲਪ ਦੇ ਨਾਲ-ਨਾਲ ਵਿਕਾਸ ਨੂੰ ਸਮਰਪਿਤ ਰਹੇ ਹਨ। ਸ਼ੇਖਾਵਤ ਅੱਜ ਇਥੇ ਕਮਿਊਨਿਟੀ ਹਾਲ ਵਿਖੇ ਭਾਜਪਾ ਵੱਲੋਂ ਪੰ. ਦੀਨ ਦਿਆਲ ਉਪਾਧਿਆਏ ਜੀ ਦੀ ਜਨਮ ਸ਼ਤਾਬਦੀ ਤੇ ਨਰਿੰਦਰ ਮੋਦੀ ਸਰਕਾਰ ਦੇ 3 ਸਾਲ ਪੂਰੇ ਹੋਣ ਮੌਕੇ ਆਯੋਜਿਤ ਮੁਫਤ ਮੈਡੀਕਲ ਚੈੱਕਅਪ ਕੈਂਪ 'ਚ ਬਤੌਰ ਮੁੱਖ ਮਹਿਮਾਨ ਹਾਜ਼ਰੀਨ ਨੂੰ ਸੰਬੋਧਨ ਕਰ ਰਹੇ ਸਨ।
ਸ਼ੇਖਾਵਤ ਨੇ ਕਿਹਾ ਕਿ 3 ਸਾਲ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਤਰੱਕੀ ਦੀ ਰਾਹ 'ਤੇ ਅੱਗੇ ਲਿਜਾਣ, ਨੌਜਵਾਨਾਂ ਨੂੰ ਸਮਰੱਥ ਬਣਾਉਣ, ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਅਤੇ ਔਰਤਾਂ ਦੇ ਸਸ਼ਕਤੀਕਰਨ ਤੋਂ ਇਲਾਵਾ ਧੀਆਂ ਨੂੰ ਅੱਗੇ ਵਧਾਉਣ, ਭ੍ਰਿਸ਼ਟਾਚਾਰ ਤੇ ਕਾਲੇ ਧਨ 'ਤੇ ਰੋਕ ਲਾਉਣ ਦੇ ਨਾਲ-ਨਾਲ ਡਿਜੀਟਲ ਇੰਡੀਆ ਬਣਾ ਕੇ ਇਕ ਨਵੇਂ ਭਾਰਤ ਦੇ ਨਿਰਮਾਣ ਦਾ ਇਕ ਸੰਕਲਪ ਲਿਆ ਸੀ ਅਤੇ ਇਸੇ ਸੰਕਲਪ ਨਾਲ ਦੇਸ਼ ਹੁਣ ਅੱਗੇ ਵਧ ਰਿਹਾ ਹੈ।
ਜ਼ਿਲਾ ਯੋਜਨਾ ਕਮਿਸ਼ਨ ਦੇ ਚੇਅਰਮੈਨ ਪ੍ਰੇਮ ਵਲੇਚਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 'ਸਬ ਕਾ ਸਾਥ ਸਬ ਕਾ ਵਿਕਾਸ' ਦੀ ਤਰਜ਼ 'ਤੇ ਕੰਮ ਕੀਤਾ ਹੈ। ਮੁਫਤ ਕੈਂਪ 'ਚ ਮਾਹਿਰ ਡਾਕਟਰਾਂ ਨੇ ਆਪਣੀ ਟੀਮ ਸਣੇ ਸੇਵਾਵਾਂ ਦਿੰਦੇ ਹੋਏ ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕੀਤੀ ਤੇ ਸੁਝਾਅ ਦਿੱਤੇ।
ਇਸ ਮੌਕੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ, ਭਾਜਪਾ ਦੇ ਸਪੈਸ਼ਲ ਇਨਵਾਇਟੀ ਅਨਿਲ ਵਲੇਚਾ, ਉਦਯੋਗਪਤੀ ਰਮਨ ਵਲੇਚਾ, ਸ਼ਿਵਰਾਜ ਗੋਇਲ, ਦਰਸ਼ਨ ਲਾਲ ਵਧਵਾ, ਸੋਨੂੰ ਵਧਵਾ, ਭਾਜਪਾ ਮੰਡਲ ਪ੍ਰਧਾਨ ਅਸ਼ੋਕ ਕੁਕਰੇਜਾ, ਮਾ. ਬਲਵਿੰਦਰ ਗੋਰਾਇਆ, ਸੋਨੂੰ ਵਧਵਾ, ਰਿੰਕੂ ਮਿੱਢਾ, ਰਮਨ ਸਿਡਾਨਾ, ਸੰਦੀਪ ਮਲੂਜਾ ਅਤੇ ਹੋਰ ਅਹੁਦੇਦਾਰ ਮੌਜੂਦ ਸਨ। ਭਾਜਪਾ ਮੰਡਲ ਵੱਲੋਂ ਕੈਂਪ ਦੀ ਸਮਾਪਤੀ ਮੌਕੇ ਸੰਸਦ ਮੈਂਬਰ ਗਜਿੰਦਰਾ ਸਿੰਘ ਸ਼ੇਖਾਵਤ ਤੇ ਡਾਕਟਰਾਂ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਪੁਲਸ ਦੀ ਮਦਦ ਨਾਲ ਮੋਬਾਇਲ ਵਿੰਗ ਨੇ ਫੜਿਆ 1 ਕਿਲੋ ਸੋਨਾ
NEXT STORY