ਬਟਾਲਾ, (ਬੇਰੀ)- ਕਾਂਗਰਸ ਸਰਕਾਰ ਵੇਲੇ ਹਮੇਸ਼ਾ ਮਹਿਲਾਵਾਂ ਨੂੰ ਮਾਣ-ਸਨਮਾਨ ਮਿਲਿਆ, ਜਦਕਿ ਮੌਜੂਦਾ ਭਾਜਪਾ ਦੀ ਮੋਦੀ ਸਰਕਾਰ ਵੇਲੇ ਔਰਤਾਂ ਦੀ ਸੁਰੱਖਿਆ ਖ਼ਤਰੇ ਵਿਚ ਹੈ ਤੇ ਮਾਣ-ਸਨਮਾਨ ਦੇਣਾ ਤਾਂ ਦੂਰ ਦੀ ਗੱਲ, ਵੱਡੇ ਪੱਧਰ 'ਤੇ ਪਛਾੜਿਆ ਗਿਆ, ਜਿਸ ਨੂੰ ਕਾਂਗਰਸ ਪਾਰਟੀ ਅਤੇ ਦੇਸ਼ ਵਾਸੀ ਬਿਲਕੁਲ ਸਹਿਣ ਨਹੀਂ ਕਰਨਗੇ। ਇਹ ਵਿਚਾਰ ਉੱਘੇ ਯੂਥ ਆਗੂ ਅਮਰਦੀਪ ਸਿੰਘ ਚੀਮਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਨੇ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਹੀ ਮਹਿਲਾਵਾਂ ਨੂੰ 50% ਰਾਖਵਾਂਕਾਰਨ ਮਿਲਿਆ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਅਨੇਕਾਂ ਕਾਨੂੰਨ ਹੋਂਦ ਵਿਚ ਆਏ, ਜਦਕਿ ਪ੍ਰਧਾਨ ਮੰਤਰੀ ਮੋਦੀ ਅਤੇ ਉਸ ਦੇ ਮੰਤਰੀ ਸਾਥੀ ਔਰਤਾਂ ਨੂੰ ਹਰ ਖੇਤਰ ਵਿਚ ਪਛਾੜ ਰਹੇ ਹਨ। ਦੇਸ਼ ਦੀ ਸਰਵੋਤਮ ਲੋਕਤੰਤਰਿਕ ਸੰਸਥਾ ਰਾਜ ਸਭਾ ਵਿਚ ਪ੍ਰਧਾਨ ਮੋਦੀ ਵੱਲੋਂ ਮਹਿਲਾ ਸੰਸਦ ਮੈਂਬਰ ਰੇਣੁਕਾ ਚੌਧਰੀ ਦੇ ਹੱਸਣ 'ਤੇ ਜੋ ਬਿਆਨ ਦਿੱਤਾ ਹੈ, ਉਹ ਅਤਿ ਨਿੰਦਣਯੋਗ ਤੇ ਸ਼ਰਮਨਾਕ ਹੈ। ਉਨ੍ਹਾਂ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੋ ਲੋਕ ਬੇਟੀ ਬਚਾਓ ਤੇ ਔਰਤਾਂ ਦੇ ਮਾਣ-ਸਨਮਾਨ ਦੀ ਗੱਲ ਕਰਦੇ ਹਨ, ਉਹੀ ਦੇਸ਼ ਦੀ ਔਰਤ ਦਾ ਮਜ਼ਾਕ ਉਡਾ ਰਹੇ ਹਨ, ਜਿਸ ਨਾਲ ਔਰਤਾਂ ਦੇ ਸਨਮਾਨ ਨੂੰ ਭਾਰੀ ਠੇਸ ਪੁੱਜੀ।
ਇਸ ਸਮੇਂ ਉਨ੍ਹਾਂ ਨਾਲ ਗੁਰਵੰਤ ਸਿੰਘ ਫੌਜੀ, ਗੁਰਪ੍ਰੀਤ ਸਿੰਘ ਰੰਧਾਵਾ, ਵਰਿੰਦਰ ਸਿੰਘ , ਹਰਭਜਨ ਸਿੰਘ ਬਾਜਵਾ , ਬਸੰਤ ਸਿੰਘ ਖਾਲਸਾ , ਡਾਕਟਰ ਮਲਵਿੰਦਰ ਸਿੰਘ , ਮੈਡਮ ਸੰਤੋਸ਼ ਕੁਮਾਰੀ ,ਮੈਡਮ ਹਰਜੀਤ ਕੌਰ ਬੋਦੇ ਦੀ ਖੂਹੀ ,ਮੈਡਮ ਲਖਵਿੰਦਰ ਕੌਰ , ਬਲਦੇਵ ਸਿੰਘ ਐਡਵੋਕੇਟ , ਕਰਮ ਚੰਦ , ਜਗਦੀਸ਼ ਰਾਜ, ਜੁਗਲ ਕਿਸ਼ੋਰ ਆਦਿ ਨੇ ਮਤੇ ਦੇ ਹੱਕ 'ਚ ਹੱਥ ਖੜ੍ਹੇ ਕਰਕੇ ਮੋਦੀ ਤੋਂ ਤੁਰੰਤ ਅਸਤੀਫੇ ਦੀ ਮੰਗ ਕੀਤੀ।
73 ਸੈਂਪਲਾਂ 'ਚੋਂ 17 ਫੇਲ; 33 ਦੇ ਨਤੀਜਿਆਂ ਦੀ ਉਡੀਕ
NEXT STORY