ਮੋਗਾ (ਵਿਪਨ) - ਮੋਗਾ ਦੇ ਪਿੰਡ ਸਘਾ ਸਿੰਘ ਵਾਲਾ 'ਚ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ 2 ਨੌਜਵਾਨਾਂ ਨੂੰ ਰੱਗੇ ਹੱਥੀਂ ਕਾਬੂ ਕਰਕੇ ਲੋਕਾਂ ਵਲੋਂ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਬੂ ਕੀਤੇ ਗਏ ਚੋਰਾਂ ਦੇ 2 ਸਾਥੀ ਭੱਜਣ 'ਚ ਕਾਮਯਾਬ ਹੋ ਗਏ ਅਤੇ 2 ਨੂੰ ਲੋਕਾਂ ਨੇ ਮੌਕੇ ਤੋਂ ਕਾਬੂ ਕਰ ਲਿਆ, ਜਿਨ੍ਹਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਉਕਤ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਉਕਤ ਚੋਰ ਕੁਝ ਪੈਸਿਆਂ ਦੀ ਖਾਤਰ ਲੋਕਾਂ ਦੇ ਖੇਤਾਂ 'ਚ ਲੱਗੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਕੱਟਦੇ ਸਨ ਅਤੇ ਫਿਰ ਉਨ੍ਹਾਂ ਤਾਰਾਂ 'ਚੋਂ ਤਾਂਬਾ ਕੱਟ ਕੇ ਵੇਚ ਦਿੰਦੇ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤਾਰ ਦਾ ਜੋ ਟੁੱਕੜਾ ਇਹ ਚੋਰ ਕੱਟਦੇ ਸੀ, ਉਹ ਉਨ੍ਹਾਂ ਨੂੰ 2000 ਦਾ ਖਰੀਦਣਾ ਪੈਂਦਾ ਸੀ, ਜਿਸ ਕਾਰਨ ਪਿੰਡ ਦੇ ਲੋਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਸੀ ।
ਮੇਅਰ ਜਗਦੀਸ਼ ਰਾਜਾ ਨੇ ਮੰਨਿਆ, ਨਿਗਮ 'ਚ ਵਿੱਤੀ ਸੰਕਟ, ਅਫਸਰ ਵੀ ਢਿੱਲੇ
NEXT STORY